Htv Punjabi
Punjab

ਸੁਖਬੀਰ ਬਾਦਲ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੇ ਨੇ ਇਹ ਬੰਦੇ, ਦੇਖੋ ਕਿਵੇਂ

ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦੇ ਬਾਗੀ ਨੇਤਾਵਾਂ ਦੀ ਮੋਰਚਾਬੰਦੀ ਕਾਰਨ ਭਾਜਪਾ ਦੀ ਚਿੰਤਾ ਵੀ ਵੱਧ ਗਈ ਹੈ l ਦਿੱਲੀ ਵਿੱਚ ਭਾਜਪਾ ਸਿੱਖ ਵੋਟਾਂ ਦੇ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ‘ਤੇ ਨਿਰਭਰ ਰਹਿੰਦੀ ਹੈ l ਦੋਨੋਂ ਪਾਰਟੀਆਂ ਪੰਜਾਬ ਦੇ ਨਾਲ ਹੀ ਦਿੱਲੀ ਵਿੱਚ ਵੀ ਮਿਲ ਕੇ ਚੋਣ ਲੜਦੀ ਰਹੀ ਹੈ l ਇਨ੍ਹਾਂ ਚੋਣਾਂ ਵਿੱਚ ਹਲੇ ਤੱਕ ਦੋਨਾਂ ਦਲਾਂ ਦੇ ਵਿੱਚ ਸਮਝੌਤੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ l ਅਜਿਹੇ ਵਿੱਚ 18 ਜਨਵਰੀ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ‘ਤੇ ਬਾਦਲ ਵਿਰੋਧੀ ਨੇਤਾਵਾਂ ਦੇ ਇੱਕ ਮੰਚ ‘ਤੇ ਆਉਣ ਦੇ ਐਲਾਨ ਨਾਲ ਪਾਰਟੀ ਚਿੰਤਾ ਵਿੱਚ ਹੈ l ਇਸ ਨਾਲ ਪਾਰਟੀ ਨੂੰ ਸਿੱਖਾਂ ਦੀਆਂ ਵੋਟਾਂ ਟੁੱਟਣ ਦਾ ਡਰ ਸਤਾ ਰਿਹਾ ਹੈ l ਪਿਛਲੇ ਦਿਨੀਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਨੂੰ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਬਾਹਰ ਦਾ ਰਸਤਾ ਦਿਖਾਇਆ ਹੈ l ਇਸ ਤੋਂ ਬਾਅਦ ਦਿੱਲੀ ਦੇ ਅਕਾਲੀ ਨੇਤਾ ਉਨ੍ਹਾਂ ਨਾਲ ਖੜ੍ਹੇ ਹੋਣ ਲੱਗੇ ਹਨ l ਢੀਂਡਸਾ ਦੀ ਲੀਡਰਸ਼ਿਪ ਵਿੱਚ ਬਾਗੀ ਨੇਤਾ ਨਵਾਂ ਮੋਰਚਾ ਬਣਾ ਸਕਦੇ ਹਨ l ਇਸਦੀ ਬੁਨਿਆਦ ਅਕਾਲੀ ਦਲ ਦੇ ਸਥਾਪਨਾ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਸਫਰ ਏ ਅਕਾਲੀ ਲਹਿਰ ਵਿੱਚ ਰੱਖੀ ਜਾ ਸਕਦੀ ਹੈ l ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਛੱਡ ਕੇ ਜਾਗੋ ਪਾਰਟੀ ਬਣਾਉਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਲੱਗੇ ਹੋਏ ਹਨ l ਦਿੱਲੀ ਦੇ ਇਨ੍ਹਾਂ ਦੋਨਾਂ ਸਿੱਖ ਨੇਤਾਵਾਂ ਦੀ ਕੋਸ਼ਿਸ਼ ਅਲੱਗ ਅਲੱਗ ਸਿੱਖ ਸੰਗਠਨਾਂ ਦੇ ਮੈਂਬਰਾਂ ਨੂੰ ਇੱਕਜੁੱਟ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੁਣੌਤੀ ਦੇਣ ਦੀ ਹੈ l

Related posts

ਇੱਥੋਂ ਦੇ ਹਰ ਪਿੰਡ ਵਿੱਚ ਤੈਨਾਤ ਹੋਵੇਗਾ ਇੱਕ ਇੱਕ ਪੁਲਿਸ ਮੁਲਾਜ਼ਿਮ

Htv Punjabi

ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਹੀ ਪਰਮਿੰਦਰ ਢੀਂਡਸਾ ਨੂੰ ਯਾਦ ਆਇਆ ਸਿੱਧੂ, ਆਹ ਦੇਖੋ ਕੀ ਕਹਿਤਾ ਸਿੱਧੂ ਬਾਰੇ

Htv Punjabi

Period ਦੌਰਾਨ ਔਰਤਾਂ ਨਾ ਕਰਨ ਆਹ ਵੱਡੀਆਂ ਗਲਤੀਆਂ

htvteam

Leave a Comment