ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਚ ਵੱਡਾ ਹਾਦਸਾ
ਬੇਕਾਬੂ ਟਰੱਕ ਨੇ ਸਿਕਿਉਰਟੀ ਗਾਰਡ ਦੇ ਰੂਮ ਨੂੰ ਮਾਰੀ ਟੱਕਰ
ਸਕਿਉਰਟੀ ਗਾਰਡ ਦੀ ਇਲਾਜ ਦੌਰਾਨ ਹੋਈ ਮੌਤ
ਟਰੱਕ ਡਰਾਈਵਰ ਫਰਾਰ ਪੁਲਿਸ ਨੇ ਟਰੱਕ ਕੀਤਾ ਮਾਮਲਾ ਦਰਜ
ਜ਼ਿਲਾ ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਵਿਖੇ ਬੇਕਾਬੂ ਹੋਏ ਟਰੱਕ ਨੇ ਸਿਕਿਉਰਟੀ ਗਾਰਡ ਦੇ ਰੂਮ ਨੂੰ ਜ਼ੋਰਦਾਰ ਮਾਰੀ ਟੱਕਰ ਸਿਕਿਉਰਟੀ ਗਾਰਡ ਦੀ ਇਲਾਜ ਦੌਰਾਨ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਟਰੱਕ ਭਾਂਗਰ ਦੀ ਤਰਫੋਂ ਆ ਰਿਹਾ ਸੀ ਅਤੇ ਜਦ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਪੁੱਜਿਆ ਤਾਂ ਬੜੀ ਤੇਜ਼ ਤੇ ਲਾਪਰਵਾਹੀ ਨਾਲ ਸਕਿਉਰਟੀ ਗਾਰਡ ਦੇ ਰੂਮ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਸਿਕਿਉਰਟੀ ਗਾਰਡ ਦੇ ਉੱਪਰ ਲੈਂਟਰ ਡਿੱਗ ਪਿਆ ਸਿਕਿਉਰਟੀ ਗਾਰਡ ਦੀ ਹੇਠ ਆਉਣ ਕਾਰਨ ਜਖਮੀ ਹੋ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਉਥੇ ਹੀ ਥਾਣਾ ਘੱਲ ਖੁਰਦ ਪੁਲਿਸ ਨੇ ਪੀੜਤ ਪਰਮਾਤਮਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਠੱਠੀਆਂ ਮਹੰਤਾਂ ਜਿਲਾ ਤਰਨ ਤਾਰਨ ਵੱਲੋਂ ਦਿੱਤੇ ਬਿਆਨਾਂ ਤੇ ਉਸ ਦਾ ਪੁੱਤਰ ਬਲਵਿੰਦਰ ਸਿੰਘ ਕਰੀਬ 45 ਸਾਲਾਂ ਜੋ ਅਕਾਲ ਅਕੈਡਮੀ ਪਿੜ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਵਿਖੇ ਬਤੌਰ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ। ਅਤੇ ਇੱਕ ਟਰੱਕ ਨੇ ਬਹੁਤ ਜਿਆਦਾ ਤੇਜ਼ ਤੇਜ਼ ਰਫਤਾਰ ਨਾਲ ਲਿਆ ਕੇ ਅਕਾਲ ਅਕੈਡਮੀ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਮੇਨ ਗੇਟ ਪਰ ਬਣੇ ਸਿਕਿਉਰਟੀ ਰੋਮ ਵਿੱਚ ਮਾਰਿਆ ਜਿਸ ਵਿੱਚ ਉਸ ਦਾ ਪੁੱਤਰ ਬਲਵਿੰਦਰ ਸਿੰਘ 45 ਸਾਲਾਂ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੈਡੀਕਲ ਲਈ ਇੱਕ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਉੱਥੇ ਹੀ ਪੀੜਿਤ ਦੇ ਬਿਆਨਾਂ ਤੇ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
