Htv Punjabi
Punjab Video

ਡੋਲੀ ਤੁਰਨ ਤੋਂ ਪਹਿਲਾਂ ਹੀ ਲਾੜੀ ਨਾਲ ਹੋਇਆ ਕੁੱਝ ਅਜਿਹਾ, ਪਿਆ ਚੀਕ ਚਿਹਾੜਾ

ਲਾੜੀ ਬਣ ਕੇ ਚੜਨਾ ਸੀ ਡੋਲੀ ਪਰ ਉੱਠੀ ਘਰ ਚੋ ਅਰਥੀ
ਵਿਆਹ ਤੋਂ ਇੱਕ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਲੜਕੀ ਦੀ ਮੌਤ
ਡੋਲੀ ਵਾਲੇ ਸੂਟ ‘ਚ ਉੱਠੀ ਅਰਥੀ,ਪੂਰੇ ਇਲਾਕੇ ਚ ਸੋਗ ਦਾ ਮਾਹੌਲ
ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕੇ ਉਸੇ ਧੀ ਨੂੰ ਡੋਲੀ ਵਾਲੇ ਸੂਟ ਚ ਅਰਥੀ ਤੇ ਲਿਜਾਨਾ ਪਿਆ।

ਜਾਣਕਾਰੀ ਮੁਤਾਬਿਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ ਅਤੇ ਦੋਨਾਂ ਦੀ ਮੰਗਣੀ ਦੋਹਾਂ ਪਰਿਵਾਰਾਂ ਵੱਲੋਂ ਵੀਡੀਓ ਕਾਲ ਜਰੀਏ ਕਰ ਦਿੱਤੀ ਗਈ ਪਰ ਹਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ ਅਤੇ ਵਿਆਹ ਤੋਂ ਕੁੱਜ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਿਸ ਆਇਆ ਸੀ ਜਿਥੇ ਦੋਹਾ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲਿਆਂ ਵੱਲੋਂ ਜਾਗੋ ਦੋਰਾਣ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ ਅਤੇ ਇਸੇ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਿਜਾਈਆ ਗਿਆ ਜਿਥੇ ਉਹਨਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੁਰਾ ਪਿੰਡ ਸੋਗ ਦੇ ਮਾਹੌਲ ਚ ਹੈ।

ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾ ਪਰਿਵਾਰਾਂ ਚ ਰਿਸ਼ਤਾ ਬੱਝਣ ਨਾਲ ਦੋਨੋ ਪਰਿਵਾਰ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈੱਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾ ਹੀ ਕੁੜੀ ਨੂੰ ਦਿਲ ਦਾ ਦੌਰਾ ਪੇ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਲਜ ਦਾ ਉੱਪ ਪ੍ਰਧਾਨ ਚੁਣੇ ਜਾਣ ਤੇ ਚੱਲ ਰਹੀ ਸੀ ਰੰਜਿਸ਼; ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਤੇ ਸ਼ਰੇਆਮ ਚਲਾਈਆਂ ਗੋਲੀਆਂ

htvteam

ਔਰਤਾਂ ‘ਚ ਕੌੜੀ ਵੇਲ ਵਾਗੂੰ ਵੱਧ ਰਹੀ ਹੈ ਆਹ ਬਿਮਾਰੀ

htvteam

ਨਿੰਬੂ ਦੇ ਰਸ ‘ਚ ਆਹ ਤਿੰਨ ਚੀਜ਼ਾਂ ਮਿਲਾਕੇ ਸੁੰਘਣੀਆਂ ਸ਼ੁਰੂ ਕਰੋ, 50 ਦੇ ਹੋ 25 ਦੇ ਲੱਗੋਗੇ

htvteam

Leave a Comment