ਸਕਰੀਨ ਤੇ ਵਿਖਾਈ ਦੇ ਰਹੀਆਂ ਇਹ ਤਸਵੀਰਾਂ ਲੁਧਿਆਣਾ ਦੇ ਰੱਖ ਬਾਗ ਦੀਆਂ ਨੇ, ਜਿੱਥੇ ਇਸ ਪਾਰਕ ‘ਚ ਸਵੇਰੇ ਸੈਰ ਕਰਨ ਆਏ ਲੋਕ ਇੱਕ ਦਰਖਤ ਤੋਂ ਲਗਾਤਾਰ ਆ ਰਹੀ ਆਵਾਜ਼ ਸੁਣ ਹੈਰਾਨ ਹੋ ਗਏ ਜਿਵੇਂ ਕਿ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੋਵੇ | ਫੇਰ ਜਦ ਉਹਨਾਂ ਉੱਪਰ ਇਸ ਰੁੱਖ ‘ਤੇ ਝਾਤੀ ਮਾਰੀ ਤਾਂ ਇੱਕ ਤੋਤਾ ਉੱਪਰ ਫਸੇ ਹੋਏ ਆਪਣੇ ਸਾਥੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ | ਪਰ ਜਦ ਕਾਮਯਾਬ ਨਾ ਹੋਇਆ ਤਾਂ ਫੇਰ ਉਸ ਤੋਤੇ ਦੀ ਮਦਦ ਲਈ ਕੁੱਝ ਲੋਕਾਂ ਇਸ 80 ਫੁੱਟ ਉੱਚੇ ਰੁੱਖ ਤੇ ਚੜ੍ਹ ਉਸਨੂੰ ਬਚਾਉਣ ਦੀ ਨਾਕਾਮ ਕੋਸ਼ਿਸ਼ ਕੀਤੀ |