ਇਹ ਤਸਵੀਰਾਂ ਲੁਧਿਆਣਾ ਦੇ ਗਿੱਲ ਰੋਡ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਥਾਰ ਗੱਡੀ ਦਾ ਕਹਿਰ ਦੇਖਣ ਨੂੰ ਮਿਲਿਆ ,ਤੇਜ਼ ਰਫਤਾਰ ਚ ਭੱਜੀ ਜਾਂਦੀ ਗੱਡੀ ਨੇ ਤਬਾਹੀ ਮਚਾ ਦਿੱਤੀ ,ਐਨਾਂ ਹੀ ਨਹੀਂ ਥਾਰ ਗੱਡੀ ਦੋ ਮੋਟਰਸਾਇਕ ਸਾਵਰਾਂ ਨੂੰ ਦੇੜ ਦਿੱਤਾ ਜਿਸ ਦੌਰਾਨ ਮੋਟਸਾਇਕਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਚਾਲਕ ਨੌਜਵਾਨਾਂ ਦੇ ਗੰਭੀਰ ਸੱਟਾਂ ਵੱਜੀਆਂ ,ਰਾਹਗੀਰ ਦੇ ਮੁਤਾਬਿਕ ਦੱਸਿਆ ਜਾ ਰਿਹਾ ਕੀ ਜਿਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਲੱਤ ਟੁੱਟ ਗਈ ਹੈ, ਸਥਾਨਕ ਲੋਕਾਂ ਮੁਤਾਬਿਕ ਦੱਸਿਆ ਕੀ ਥਾਰ ਗੱਡੀ ਵਿੱਚ ਬੈਠੇ ਲੋਕ ਪਾਰਟੀ ਕਰ
ਰਹੇ ਸੀ ਜਿਸ ਕਾਰਨ ਗੱਡੀ ਮੋਟਰਸਾਇਕਲਾਂ ਤੇ ਜਾ ਚੜ੍ਹੀ ਕਾਰ ਦੇ ਵਿੱਚ ਸਲਾਦ ਅਤੇ ਸੋਡਾ ਵੀ ਦੇਖਿਆ ਗਿਆ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਗੱਡੀ ਚਾਲਕ ਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ,,,,,,,,,,
ਮੌਕੇ ਤੇ ਪਹੁੰਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਗੱਡੀ ਨੂੰ ਟੋਚਨ ਪਾਕੇ ਲਿਜਾਇਆ ਗਿਆ ਐ ਖੈਰ ਦੋਸਤੋ ਡਰਾਇਵਿੰਗ ਕਰਦੇ ਸਮੇਂ ਕਦੇ ਵੀ ਮਸਤੀ ਨਹੀਂ ਕਰਨੀ ਚਾਹੀਦੀ ਕਿਉਕੀ ਅਜਿਹਾ ਕਰਨ ਨਾਲ ਆਪਣੀ ਅਤੇ ਦੂਜਿਆਂ ਦੀ ਜਾਨ ਜ਼ੋਖਿਮ ਚ ਪੈ ਸਕਦੀ ਐ ਉਧਾਰਨ ਤੁਹਾਡੇ ਸਾਹਮਣੇ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..