ਅੰਮ੍ਰਿਤਸਰ : – ਹਰਿਮੰਦਰ ਸਾਹਿਬ ‘ਚ ਪਾਲਕੀ ਸਾਹਿਬ ਦੇ ਦਰਸ਼ਨਾਂ ਸਮੇਂ ਸੇਵਾਦਾਰਾਂ ਨੇ ਬਜ਼ੁਰਗ ਨਾਲ ਧੱਕਾ-ਮੁੱਕੀ ਕੀਤੀ। ਸੇਵਾਦਾਰਾਂ ਨੇ ਪਹਿਲਾਂ 70 ਸਾਲਾ ਵਿਅਕਤੀ ਨੂੰ ਜ਼ਮੀਨ ‘ਤੇ ਸੁੱਟਿਆ ਅਤੇ ਫਿਰ ਉਸ ਨੂੰ ਘਸੀਟਿਆ ਪਰ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾਦਾਰਾਂ ਖ਼ਿਲਾਫ਼ ਕਾਰਵਾਈ ਕੀਤੀ। ਵਾਇਰਲ ਵੀਡੀਓ ਰਾਤ ਦਾ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਤੋਂ ਬੁਰੀ ਤਰ੍ਹਾਂ ਘਸੀਟਿਆ।
previous post