ਜੇ ਪੁਲਿਸ ਆਪਣੀ ਆਈ ਤੇ ਜਾ ਜਾਵੇ ਤਾਂ ਪੱਤਾ ਤੱਕ ਨੀਂ ਹਿੱਲਣ ਦਿੰਦੀ… ਗੈਂਗਸਟਰ, ਚੋਰ, ਲੁਟੇਰੇ ਤਾਂ ਕੀ ਚੀਜ ਨੇ… ਜੇ ਪੁਲਿਸ ਚਾਹੇ ਤਾਂ ਰਾਤੋ ਰਾਤ ਵੱਡੇ ਤੋਂ ਵੱਡਾ ਮਸਲਾ ਸੁਲਝਾ ਦਿੰਦੀ ਹੈ… ਏਸੇ ਤਹਿਤ ਪੰਜਾਬ ਚ ਮਾਹੌਲ ਨੂੰ ਸੁਧਾਰਨ ਲਈ ਪੁਲਿਸ ਵਲੋਂ ਜਗ੍ਹਾ ਜਗ੍ਹਾ ਨਾਕੇਬੰਦੀ ਕੀਤੀ ਜਾਂਦੀ ਐ ਤੇ ਚੈਕਿੰਗ ਹੋ ਰਹੀ ਹੈ… ਏਸੇ ਦਰਮਿਆਨ ਗੜ੍ਹਸ਼ੰਕਰ ਪੁਲਿਸ ਵਲੋਂ ਰਾਵਲਪਿੰਡੀ ਰੋਡ ਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਜੋ ਪੁਲਿਸ ਨੂੰ ਦੇਖ ਕੇ ਡਰਿਆ ਹੋਇਆ ਮਹਿਸੂਸ ਕਰਦੇ ਨੇ… ਤਾਂ ਸਾਡੀ ਪਾਰਖੂ ਪੁਲਿਸ ਇਕ ਦਮ ਉਨਾਂ ਦੀ ਚਿਹਰੇ ਪੜ੍ਹ ਲੈਂਦੀ ਤੇ ਚੈਕਿੰਗ ਕਰਦੀ ਐ… ਜਿਸ ਦਰਮਿਆਨ ਉਨਾਂ ਪਾਸੋ 500 ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ… ਹੋਰ ਤਾਂ ਹੋਰ ਜਿਸ ਮੋਟਰਸਾਈਕਲ ਤੇ ਉਹ ਸਵਾਰ ਸੀ ਉਹ ਵੀ ਚੋਰੀ ਦਾ ਨਿਕਲਿਆ… ਤਾਂ ਪੁਲਿਸ ਨੇ ਉਨਾਂ ਤੋਂ ਸਖ਼ਤੀ ਨਾਲ ਜਦੋਂ ਪੁਛਗਿੱਛ ਕੀਤੀ ਤਾਂ ਇਕ ਹੋਰ ਮੋਟਰਸਾਈਕਲ ਉਨਾਂ ਕੋਲੋਂ ਬਰਾਮਦ ਹੋ ਗਿਆ…
previous post