ਅੰਮ੍ਰਿਤਸਰ ਰਾਜਾਸਾਂਸੀ ਏਅਰਪੋਰਟ ’ਤੇ ਅਰਬ ਦੇਸ਼ਾਂ ਵਲੋਂ ਸੋਨੇ ਦੀ ਤਸਕਰੀ ਲਗਾਤਾਰ ਜਾਰੀ ਹੈ। ਕਸਟਮ ਵਿਭਾਗ ਦੀ ਟੀਮ ਵਲੋਂ ਇਕ ਵਾਰ ਫਿਰ ਤੋਂ ਦੁਬਈ ਤੋਂ ਆਈ ਇੱਕ ਔਰਤ ਤੋਂ 16.30 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੋਨੇ ਦੀ ਤਸਕਰੀ ਕਰਨ ਲਈ ਉਕਤ ਜਨਾਨੀ ਪੇਸਟ ਫੋਮ ’ਚ ਸੋਨੇ ਨੂੰ ਲੈ ਕੇ ਆਈ ਸੀ ਤਾਂ ਕਿ ਕਸਟਮ ਟੀਮ ਨੂੰ ਚਕਮਾ ਦੇ ਸਕੇ, ਪਰ ਅਧਿਕਾਰੀਆਂ ਨੇ ਜਨਾਨੀ ਦੇ ਸਾਰੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਹਾਲਾਂਕਿ ਸੋਨੇ ਦੀ ਕੀਮਤ ਇੰਨ੍ਹੀ ਜ਼ਿਆਦਾ ਨਹੀਂ ਹੈ, ਜਿਸਦੇ ਨਾਲ ਸਪੱਸ਼ਟ ਹੋ ਸਕੇ ਕਿ ਇਹ ਕੰਮ ਸੋਨਾ ਤਸਕਰਾਂ ਦਾ ਹੈ ਪਰ ਜਿਸ ਤਰ੍ਹਾਂ ਨਾਲ ਪੇਸਟ ਦੀ ਫੋਮ ’ਚ ਸੋਨਾ ਲਿਆਇਆ ਗਿਆ ਸੀ ਉਹ ਪ੍ਰਮਾਣ ਦਿੰਦਾ ਹੈ ਕਿ ਇਹ ਕੰਮ ਸੋਨੇ ਦੀ ਤਸਕਰੀ ਲਈ ਹੀ ਕੀਤਾ ਗਿਆ ਸੀ। ਇਸ ਦਾ ਕਾਰਨ ਇਹ ਹੈ ਕਿ ਸ਼ਾਤੀਰ ਸੋਨਾ ਤਸਕਰ ਹੀ ਸੋਨੇ ਨੂੰ ਪੇਸਟ ਦੇ ਰੂਪ ’ਚ ਬਣਾਉਂਦੇ ਹਨ ਅਤੇ ਫਿਰ ਵੱਖ-ਵੱਖ ਤਰੀਕਿਆਂ ਨਾਲ ਇਸਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।
ਆਮ ਤੌਰ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ, ਜਿਨ੍ਹਾਂ ’ਚ ਜਨਾਨੀਆਂ ਵੀ ਸ਼ਾਮਲ ਰਹਿੰਦੀਆਂ ਹੈ, ਉਹ ਰਵਾਇਤੀ ਤੌਰ ’ਤੇ ਕੜੇ, ਚੈਨ, ਮੰਗਲਸੂਤਰ, ਅੰਗੂਠੀ ਜਾਂ ਫਿਰ ਚੂੜੀਆਂ ਦੇ ਰੂਪ ’ਚ ਸੋਨਾ ਲਿਆਂਦੇ ਹਨ, ਜਦੋਂ ਸਮਰੱਥਾ ਤੋਂ ਜ਼ਿਆਦਾ ਸੋਨਾ ਲਿਆਂਦੇ ਹਨ ਤਾਂ ਉਸਦਾ ਰਿਏਕਸਪੋਰਟ ਕਰ ਦਿੱਤਾ ਜਾਂਦਾ ਹੈ, ਜਿਸਦੇ ਨਾਲ ਜੁਰਮਾਨਾ ਨਹੀਂ ਭਰਨਾ ਪੈਂਦਾ ਪਰ ਅਜਿਹੇ ਮਾਮਲਿਆਂ ’ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਨਹੀਂ ਲਿਆਇਆ ਗਿਆ ਸੀ ਪਰ ਪੇਸਟ ਫੋਮ ’ਚ ਸੋਨਾ ਲਿਆਉਣ ਦਾ ਸਾਫ਼ ਮਤਲਬ ਪਤਾ ਚੱਲ ਜਾਂਦਾ ਹੈ ਕਿ ਸੋਨਾ ਤਸਕਰੀ ਲਈ ਹੀ ਇਹ ਕੰਮ ਕੀਤਾ ਗਿਆ ਹੈ ।