ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦਾ ਅੱਜ 58ਵਾਂ ਦਿਨ ਹੈ, ਬੁੱਧਵਾਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ `ਚ ਸਰਕਾਰ ਨੇ ਪ੍ਰਪੋਜਲ ਦਿੱਤਾ ਸੀ ਕਿ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਦੇ ਲਈ ਹੋਲਡ ਕਰ ਸਕਦੇ ਹਾਂ, ਇਸ ਦੇ ਵਿਚ ਉਮੀਦ ਇਹ ਵੀ ਜਾਗੀ ਸੀ ਕਿ ਸ਼ਾਇਦ ਕਿਸਾਨ ਮੰਨ ਜਾਣ, ਪਰ ਅਜਿਹਾ ਨਹੀਂ ਹੋਇਆ।

ਕਿਸਾਨਾਂ ਜੱਥੇਬੰਦੀਆਂ ਵਲੋਂ ਵੀਰਵਾਰ ਨੂੰ ਦਿਨ ਭਰ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਦਾ ਦਿੱਤਾ ਪ੍ਰੋਪਜਲ ਸਵੀਕਾਰ ਨਹੀਂ ਕੀਤਾ, ਉਹਨਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਹ ਕਾਨੂੰਨਾਂ ਨੂੰ ਰੱਦ ਹੀ ਕਰਵਾਉਣਗੇ ਅਤੇ ਐਮਐਸਪੀ ਦੀ ਗਰੰਟੀ ਮਿਲਣੀ ਚਾਹੀਦੀ ਹੈ, ਹੁਣ ਕਿਸਾਨਾਂ ਦੀ ਸਰਕਾਰ ਦੇ ਨਾਲ 11ਵੇਂ ਗੇੜ ਦੀ ਮੀਿਿਟੰਗ ਚੱਲੀ। ਇਸ `ਚ 26 ਜਨਰਵੀ ਤੋਂ ਪਹਿਲਾਂ ਸਰਕਾਰ ਨਾਲ ਕਿਸਾਨਾਂ ਦੀ ਇਹ ਆਖਰੀ ਮੀਟਿੰਗ ਮੰਨੀ ਜਾ ਰਹੀ ਹੈ, ਕਿਉਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਵਲੋਂ 26 ਜਨਵਰੀ ਨੂੰ ਲੈ ਕੇ ਤਿਆਰੀਆਂ ਵੀ ਕਰਨੀਆਂ ਨੇ ਇਸ ਲਈ 22 ਜਨਵਰੀ ਤੋਂ ਬਾਅਦ ਸ਼ਾਇਦ ਉਹ ਸਮਾਂ ਨਾ ਦੇ ਸਕਣ।

ਫਿਲਹਾਲ ਮੀਟਿੰਗ ਤੋਂ ਕਿਸਾਨਾਂ ਨੂੰ ਜਿਆਦਾ ਉਮੀਦਾਂ ਨਹੀਂ ਪਰ ਫਿਰ ਵੀ ਹਰ ਪਾਸੇ ਗਣਤੰਤਰ ਦਿਵਸ ਤੋਂ ਪਹਿਲਾ ਦੀ ਮੀਟਿੰਗ ਦੇ ਚਰਚੇ ਨੇ।
