ਨਕੋਦਰ : – ਕੁਝ ਦਿਨ ਪਹਿਲਾਂ ਨਕੋਦਰ ਦੇ ਜਲੰਧਰ ਰੋਡ ਉੱਤੇ ਪੁਲਿਸ ਨੂੰ ਇਕ ਲਾਸ਼ ਮਿਲੀ ਸੀ ਜਿਸ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ 22 ਸਾਲ ਵੱਜੋਂ ਹੋਈ ਸੀ। ਪਰ ਜਦੋਂ ਪੁਲਿਸ ਨੇ ਇਸ ਕਤਲ ਦੀ ਗੁੱਥੀ ਸੁਲਝਾਉਣੀ ਸ਼ੁਰੂ ਹੋਈ ਤਾਂ ਤਾਰ ਉਸਦੀ ਹੀ ਮਾਸ਼ੂਕ ਰਮਨਦੀਪ ਤੇ ਉਸਦੇ ਪਹਿਲੇਂ ਆਸ਼ਿਕ ਮੁਕੇਸ਼ ਤੱਕ ਜਾ ਲੱਗੀਆ। ਇਕ ਦਿਨ ਮ੍ਰਿਤਕ ਮਨਪ੍ਰੀਤ ਨੇ ਰਮਨਦੀਪ ਨੂੰ ਆਪਣੇ ਪੁਰਾਣੇ ਆਸ਼ਿਕ ਨਾਲ ਫੋਨ ਉੱਤੇ ਗੱਲਾਂ ਕਰਦੇ ਨੂੰ ਫੜ ਲਿਆ ਤੇ ਜਿਸ ਤੋਂ ਬਾਅਦ ਦੋਵੇਂ ਆਸ਼ਿਕਾਂ ‘ਚ ਰਮਨਦੀਪ ਨੂੰ ਲੈਕੇ ਲੜਾਈ ਹੋ ਗਏ ਤੇ ਮੁਕੇਸ਼ ਨੇ ਖੌਫਨਾਕ ਕਦਮ ਆਪਣੇ ਜਾਣਕਾਰਾਂ ਨਾਲ ਮਿਲਕੇ ਚੁੱਕ ਲਿਆ। ਹੁਣ ਰਮਨਦੀਪ ਪਛਤਾ ਰਹੀ ਐ ਤੇ ਮੁਕੇਸ਼ ਆਪਣਾ ਗੁਨਾਹ ਕਬੂਲ ਨਹੀਂ ਕਰ ਰਿਹਾ।