ਚੋਰਾਂ ਦੇ ਹੋਸਲੇ ਇੰਨੇ ਕੁ ਵਧ ਗਏ ਹਨ ਕਿ ਆਏ ਦਿਨ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆ ਹਨ। ਚੋਰਾਂ ਨੂੰ ਪੁਲਸ ਦਾ ਕੋਈ ਵੀ ਡਰ ਖੌਫ ਨਹੀਂ ਹੈ ਚੋਰਾਂ ਵੱਲੋਂ ਆਏ ਦਿਨ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਉਥੇ ਹੀ ਅੰਮ੍ਰਿਤਸਰ ਦੀ ਥਾਣਾ ਛੇਹਰਟਾ ਦੇ ਇਲਾਕੇ ਵਿੱਚ ਜੀ ਟੀ ਰੋਡ ਉਪਰ ਸਨਾਤਨ ਧਰਮ ਮੰਦਿਰ ਹੈ, ਮੰਦਿਰ ਵਿੱਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਇਹ ਕਿ ਮੰਦਰ ਦੇ ਸੌ ਮੀਟਰ ਦੀ ਦੂਰੀ ਤੇ ਹੀ ਪੁਲਿਸ ਚੌਂਕੀ ਹੈ, ਪਰ ਚੋਰਾਂ ਨੇ ਬਿਨਾ ਕਿਸੇ ਪੁਲਸ ਦੇ ਡਰ ਤੋਂ ਮੰਦਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰਾਂ ਵੱਲੋਂ ਮੰਦਿਰ ਦੇ ਅੰਦਰ ਮੂਰਤੀਆਂ ਦੀ ਬੇਅਦਬੀ ਵੀ ਕੀਤੀ ਗਈ,
ਇਸ ਮੌਕੇ ਮੰਦਰ ਦੇ ਅਧਿਕਾਰੀ ਅਮਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮੰਦਿਰ ਵਿੱਚ ਲਗਾਤਾਰ ਤੀਸਰੀ ਵਾਰ ਚੋਰੀ ਹੋਈ ਹੈ ਉਨ੍ਹਾਂ ਕਿਹਾ ਕਿ ਚੋਰ ਰਾਤ ਨੂੰ ਮੰਦਿਰ ਦੇ ਦਾਖਿਲ ਹੋਏ ਤੇ ਮੰਦਿਰ ਦੇ ਅੰਦਰ ਦੇਵੀ ਦੇਵਤਿਆਂ ਦੇ ਚਾਂਦੀ ਦੇ ਗਿਹਨੇ ਅਤੇ ਉਨ੍ਹਾਂ ਦੇ ਚਾਂਦੀ ਦੇ ਸ਼ਸਤਰ ਤੇ ਮੰਦਿਰ ਦੀਆ ਗੋਲਕਾਂ ਤੋੜ ਉਨ੍ਹਾਂ ਵਿਚੋਂ ਪੈਸੈ ਕੱਢ ਕੇ ਲੈ ਗਏ।
ਫਿਲਾਹਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਤਸਵੀਰਾਂ ਦੇ ਅਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ।