ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ 5-6 ਨੌਜਵਾਨਾਂ ਅੱਧੀ ਰਾਤ ਸ਼ਹਿਰ ਦੀਆਂ ਸੜਕਾਂ ਤੇ ਗੁੰਡਾ ਗਰਦੀ ਕਰਦੇ ਹੋਏ ਨਜ਼ਰ ਆ ਰਹੇ ਹਨ ਹੁਣ ਦੇਖੋ ਇਕ ਗੱਡੀ ਨੂੰ ਨੌਜਵਾਨਾਂ ਨੇ ਘੇਰਕੇ ਅੰਦਰ ਬੈਠੇ ਬੰਦਿਆਂ ਤੇ ਹਮਲਾ ਕਰ ਦਿੱਤਾ ਉਹ ਵੀ ਤੇਜਧਾਰ ਹਥਿਆਰਾਂ ਨਾਲ,ਗੁੰਡਾ ਗਰਦੀ ਦਾ ਨੰਗਾ ਨਾਚ ਕੈਮਰੇ ਵਿੱਚ ਕੈਦ ਹੋ ਗਿਆ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਕਿਉਕੀ ਉਸ ਗੱਡੀ ਚ ਬੈਠੇ ਵਿਅਕਤੀ ਕੋਈ ਹੋਰ ਨਹੀਂ ਬਲਕਿ ਜਲੰਧਰ ਦੇ ਪੱਛਮੀ ਖੇਤਰ ਤੋਂ ਆਪ ਦੇ ਵਿਧਾਇਕ ਸ਼ੀਤਲ ਹੋਰਾਂ ਦੇ ਪਰਿਵਾਰ ਮੈਂਬਰ ਸਨ ਜੋ ਕਿ ਬਾਲ -ਬਾਲ ਬਚੇ ਹਨ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਸ਼ੀਤਲ ਨੇ ਦੱਸਿਆ ਗੱਡੀ ਬੈਠੇ ਉਸਦੇ ਬੇਟਾ ਬੇਟੀ ਅਤੇ ਭਰਾ ਲਾਲੀ ਅੰਗੁਰਾਲ ਬੀਤੀ ਰਾਤ ਜਾ ਰਹੇ ਸਨ ਜਦੋਂ ਉਨ੍ਹਾਂ ਤੇ ਤੇਜਧਾਰ ਹਥਿਆਰਾਂ ਨਾਲ 5-65 ਹਾਮਲਾਵਾਂ ਵੱਲੋਂ ਹਮਲਾ ਕੀਤਾ ਗਿਆ,,,,,,,
ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਕ ਹਮਲਾਵਾਰ ਨੂੰ ਟਰੇਸ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਉਸਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਫਰਾਰ ਹੋਏ ਮੁਲਜ਼ਮਾਂ ਦਾ ਪਤਾ ਲੱਗ ਸਕੇ,ਇਸਦੇ ਨਾਲ ਅਧਿਕਾਰੀ ਨੇ ਕਿਹਾ ਫਰਾਰ ਹੋਏ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰਕੇ ਕਰਵਾਈ ਕੀਤੀ ਜਾਵੇਗੀ ,ਖੈਰ ਅਜਿਹੇ ਚ ਸੋਚਣ ਵਾਲੀ ਗੱਲ ਤਾਂ ਇਹ ਹੈ ਕੀ ਜਿਸ ਸਮਾਜ ਦੇ ਵਿੱਚ ਇਕ ਵਿਧਾਇਕ ਦਾ ਪਰਿਵਾਰ ਹੀ ਸੁਰੱਖਿਤ ਨਹੀਂ ਉੱਥੇ ਆਮ ਲੋਕ ਕਿੱਦਾਂ ਮਹਿਫੂਜ ਹੋ ਸਕਦੇ ਹਨ ਸੋ ਪੁਲਿਸ ਪ੍ਰਸ਼ਾਸਨ ਕਾਨੂੰਨ ਵਿਵਸਥਾ ਅਤੇ ਸ਼ਹਿਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਖਤ ਕਦਮ ਚੁੱਕਣ ਲੋੜ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………