Htv Punjabi
Punjab Video

ਦੇਖੋ ਕਿਓਂ ਪਰਤਣਾ ਪਿਆ ਅਧਿਕਾਰੀਆਂ ਨੂੰ ਵਾਪਸ ਡਿਊਟੀ ‘ਤੇ; CM ਨੇ ਆਖੀ ਵੱਡੀ ਗੱਲ

ਸੀਐੱਮ ਦੀ ਸਖਤੀ ਤੋਂ ਬਾਅਦ PCS ਅਧਿਕਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ।ਇਸ ਦਾ ਐਲਾਨ ਪ੍ਰਮੁੱਖ ਸਕੱਤਰ ਏ ਵੇਣੂ ਪ੍ਰਸਾਦ ਨੇ ਕੀਤਾ ਹੈ। ਸੀਐੱਮ ਨੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਹੈ ਉਨ੍ਹਾਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।ਜਿਸ ਤੋਂ ਬਾਅਦ PCS ਅਧਿਕਾਰੀ ਕੰਮ ‘ਤੇ ਵਾਪਸ ਆ ਗਏ ਹਨ।

ਸੀਐੱਮ ਮਾਨ PCS ਅਧਿਕਾਰੀਆਂ ਦੀ ਹੜਤਾਲ ‘ਤੇ ਸਖ਼ਤ ਸਨ। ਉਨ੍ਹਾਂ ਨੇ 2 ਵਜੇ ਤਕ ਇਨ੍ਹਾਂ ਅਫਸਰਾਂ ਨੂੰ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਸਨ। ਸੀਐੱਮ ਮਾਨ ਨੇ ਇਸ ਹੜਤਾਲ ਨੂੰ ਬਲੈਕਮੇਲਿੰਗ ਵਰਗਾ ਦੱਸਿਆ ਹੈ। ਕਿਹਾ ਕਿ ਹੜਤਾਲ ਦੇ ਸਮੇਂ ਇਨ੍ਹਾਂ ਅਫ਼ਸਰਾਂ ਨੂੰ ਗੈਰ ਹਾਜ਼ਰ ਹੀ ਮੰਨਿਆ ਜਾਵੇਗਾ। ਜੋ ਅਧਿਕਾਰੀ ਡਿਊਟੀ ਨੂੰ ਜੁਆਇਨ ਨਹੀਂ ਕਰਨਗੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੀਐੱਮ ਮਾਨ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ।
ਆਰਟੀਏ ਲੁਧਿਆਣਾ ਨਰਿੰਦਰਪਾਲ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੀਸੀਐੱਸ ਅਫ਼ਸਰਾਂ ਦੀ ਸਮੂਹਿਕ ਛੁੱਟੀ ਕਾਰਨ ਸਰਕਾਰੀ ਦਫ਼ਤਰਾਂ ਵਿਚ ਤਾਲੇ ਲਟਕ ਗਏ ਸਨ। ਅਜਿਹੇ ਵਿਚ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕ ਖੁਆਰ ਹੋ ਰਹੇ ਸਨ।

Related posts

ਆਹ ਸੋਹਣੀਆਂ ਸੁਨੱਖੀਆਂ ਨਾਰਾਂ ਮੁੰਡਿਆਂ ਦੇ ਹੱਥ ਲਗਾਕੇ ਤੋੜਦੀਆਂ ਸੀ ਦੁੱਖ

htvteam

ਸਕੂਲੀ ਬੱਚੇ ਲੈ ਜਾ ਰਹੀ ਵੈਨ ਨਾਲ ਵਾ+ਪਰਿਆ ਵੱਡਾ ਹਾਦਸਾ…

htvteam

ਨਾਜਾਇਜ਼ ਧੰਦੇ ਨੂੰ ਲੈ ਕੇ “ਆਪ” ਵਿਧਾਇਕ ਦੀ ਵੱਡੀ ਰੇਡ; ਪੂਰੇ ਇਲਾਕੇ ‘ਚ ਪਈਆਂ ਭਾਜੜਾਂ

htvteam

Leave a Comment