ਸਵੱਛ ਗਿੱਦੜਬਾਹਾ ਤੇ ਸੋਹਣਾ ਗਿੱਦੜਬਾਹਾ ਸਾਹਮਣੇ ਕੰਧ ਤੇ ਲਿਖੀਆਂ ਇਹ ਲਾਈਨਾਂ ਦੇਖਣ ਨੂੰ ਜਿੰਨੀਆਂ ਸੋਹਣੀਆਂ ਲੱਗਦੀਆਂ ਪਰ ਉਸਤੋਂ ਵੀ ਕਿਤੇ ਜਿਆਦਾ ਇਸ ਕੰਧ ਦੇ ਠੀਕ ਬਿਲਕੁਲ ਠੀਕ ਸਾਹਮਣੇ ਕੁੜੇ ਦੇ ਉੱਚੇ -ਉੱਚੇ ਢੇਰ ਲੱਗੇ ਅਸਲ ਇਹ ਤਸਵੀਰਾਂ ਗਿੱਦੜਬਾਹਾ ਦੇ ਸਬਜੀ ਮੰਡੀ ਦੀਆਂ ਜੋ ਕਿ ਇਹ ਕੁੜੇ ਗੰਦਗੀ ਦੀਆਂ ਤਸਵੀਰਾਂ ਉਨ੍ਹਾਂ ਲੀਡਰਾਂ ਦੇ ਸਾਰੇ ਦਾਅਵੇ ਫੇਲ੍ਹ ਕਰਦੀਆਂ ਨੇ ਜਿਨ੍ਹਾਂ ਸਟੇਜਾਂ ਤੇ ਖੜਕੇ ਅੱਡੀਆਂ ਚੁੱਕ ਇਹ ਸਵੱਛ ਭਾਰਤ ਅਤੇ ਰੰਗਲਾ ਪੰਜਾਬ ਬਨਾਉਣ ਦੇ ਦਾਅਵੇ ਕੀਤੇ ਸੀ ਹਕੀਕਤਾਂ ਤਾਂ ਇਹ ਨੇ ਕਿ ਏਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਕੱਟਣ ਲਈ ਮਜ਼ਬੂਰ ਨੇ ਅਤੇ ਇਹ ਕੁੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਕੁੜੇ ਦੇ ਕਾਰਨ ਆਸਪਾਸ ਦੇ ਲੋਕਾਂ ਕੰਮ ਕਾਰ ਚੌਪਟ ਹੋ ਚੁੱਕਿਆ ਹੈਰਾਨੀ ਦੀ ਗੱਲ ਤਾਂ ਇਹ ਏਸ ਕੁੜੇ ਦੇ ਢੇਰ ਦੇ ਆਸ ਪਾਸ ਸਕੂਲ ਮਸਜ਼ਿਦ ਅਤੇ ਡੈਸਪੇਂਸਰੀ ਵੀ ਮੌਜੂਦ ਹੁਣ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਸਾਡੇ ਲੀਡਰ ਅਤੇ ਪ੍ਰਸ਼ਾਸਨ ਲੋਕਾਂ ਦੇ ਪ੍ਰਤੀ ਕਿੰਨੇ ਕੂ ਚਿੰਨਤਤ ਨੇ,,,,,,,,,,,
ਉੱਧਰ ਜਦੋਂ ਇਸ ਬਾਬਤ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲੀਡਰਾਂ ਵਾਂਗ ਅਸ਼ਵਾਸ਼ ਦੇਕੇ ਆਪਣਾ ਖੈੜਾ ਛੁਡਾ ਲਿਆ,,,,,,,
ਅਧਿਕਾਰੀ ਨੇ ਕਿਹਾ ਕੀ ਇਸ ਕੁੜੇ ਦੇ ਢੇਰ ਬਾਰੇ ਵਿਚਾਰ ਚਰਚਾ ਕਰਕੇ ,ਇਸ ਸਮੱਸਿਆ ਦਾ ਕੀਤਾ ਜਾਵੇਗਾ ਪਰ ਅਜਿਹੇ ਚ ਦੇਖਣਾ ਹੋਵੇਗਾ ਕੀ ਇਹ ਢੇਰ ਕਦੋਂ ਤੱਕ ਚੁੱਕੇ ਜਾਣਗੇ ਅਤੇ ਕਦੋਂ ਤੱਕ ਲੋਕ ਸੁੱਖ ਦਾ ਲੈ ਸਕਣਗੇ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….