ਮਾਮਲਾ ਹੈ ਥਾਣਾ ਬਲਾਚੌਰ ਅਧੀਨ ਪੈਂਦੇ ਪਿੰਡ ਬਿਛੌੜੀ ਦਾ, ਜਿੱਥੇ ਸੱਤ ਸਾਲ ਪਹਿਲਾਂ ਸਤਵਿੰਦਰ ਕੌਰ ਨਾਂ ਦੀ ਕੁੜੀ ਦਾ ਬਖ਼ਸ਼ੀਸ਼ ਸਿੰਘ ਨਾਂ ਦੇ ਨੌਜਵਾਨ ਨਾਲ ਵਿਆਹੀ ਹੋਇਆ ਸੀ | ਸਤਵਿੰਦਰ ਦੀ ਵੱਡੀ ਭੈਣ ਤੇ ਜੀਜੇ ਨੇ ਵਿਚੋਲਗੀ ਕਰ ਇਸ ਕਰਕੇ ਸਾਕ ਕਰਵਾਇਆ ਸੀ ਕਿ ਮੁੰਡਾ ਯਾਨੀ ਬਖਸ਼ੀਸ਼ ਸਰਕਾਰੀ ਨੌਕਰੀ ਕਰਦੇ ਹੋਣ ਕਰਕੇ ਉਹਨਾਂ ਦੀ ਧੀ ਸੁੱਖ ਦੀ ਜ਼ਿੰਦਗੀ ਬਸਰ ਕਰੇਗੀ |
ਪਰ ਪੇਕੇ ਪਰਿਵਾਰ ਦੇ ਦੱਸਣ ਮੁਤਾਬਿਕ ਸਹੁਰਾ ਪਰਿਵਾਰ ਕੁੜੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ |

