ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਚਾਂਦ ਸਿਨਮੇ ਦੇ ਨੇੜੇ ਇੱਕ ਪੈਟਰੋਲ ਪੰਪ ‘ਤੇ ਪਹਿਲਾਂ ਇਸ ਨੌਜਵਾਨ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦੈ |
ਅਸਲ ‘ਚ ਪੁਲਿਸ ਸਿਵਲ ਵਰਦੀ ‘ਚ ਚਾਈਨਾ ਡੋਰ ਵੇਚਣ ਵਾਲਿਆਂ ਤੇ ਨਕੇਲ ਕੱਸਣ ਲਈ ਛਾਪੇਮਾਰੀ ਕਰ ਰਹੀ ਸੀ | ਇਹ ਤਿੰਨੋ ਨੌਜਵਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਈਨਾ ਡੋਰ ਸਪਲਾਈ ਕਰਨ ਜਾ ਰਹੇ ਸਨ | ਪੁਲਿਸ ਵਾਲੇ ਸਿਵਲ ਵਰਦੀ ‘ਚ ਇਹਨਾਂ ਨੂੰ ਫੜਨ ਲਗਦੇ ਨੇ ਤਾਂ ਇਹ ਮੋਟਰ ਸਾਈਕਲ ਭਜਾ ਲੈਂਦੇ ਨੇ | ਫਿਰ ਇਹ ਇਹ ਬਚਨ ਦੀ ਖਾਤਿਰ ਪੈਟਰੋਲ ਪੰਪ ਚੋਂ ਦੀ ਜਿਵੇਂ ਹੋ ਮੋਟਰਸਾਈਕਲ ਮੋੜਨ ਲੱਗਦੇ ਨੇ ਉਥੇ ਖੜਾ ਪੁਲਿਸ ਦਾ ਇੱਕ ਮੁਲਾਜ਼ਮ ਇਹਨਾ ਨੂੰ ਰੋਕਦਾ ਹੈ ਪਰ ਇਹ ਰੁਕਣ ਦੀ ਬਜਾਏ ਉਸ ਵਿਚ ਮੋਟਰ ਸਾਈਕਲ ਮਾਰ ਉਸਨੂੰ ਵੀ ਸੁੱਟ ਦਿੰਦੇ ਨੇ ਤੇ ਦਿੰਦੇ ਨੇ ਤੇ ਆਪ ਵੀ ਡਿੱਗ ਜਾਂਦੇ ਨੇ |