Htv Punjabi
Punjab Video

ਦੇਖੋ ਨੌਜਵਾਨਾਂ ਨੇ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਤੇ ਕਿਵੇਂ ਕੀਤੀ ਭੰਨ ਤੋੜ

ਨੌਜਵਾਨਾਂ ਨੇ ਪਲੇਟਫਾਰਮਾਂ ‘ਤੇ ਸਥਿਤ ਸਾਰੇ ਦਫ਼ਤਰਾਂ ਦੇ ਸ਼ੀਸ਼ੇ ਤੋੜਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਰੇਲਵੇ ਸਟੇਸ਼ਨ ‘ਤੇ ਕਾਫੀ ਤੋੜ-ਭੰਨ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਇੱਥੇ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਲੁਧਿਆਣਾ ਤੋਂ ਲੰਘਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਇਨ੍ਹਾਂ ਟਰੇਨਾਂ ਨੂੰ ਫਿਲੌਰ, ਢੰਡਾਰੀ ਅਤੇ ਜਲੰਧਰ ਆਦਿ ‘ਚ ਰੋਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਬੀਤੀ ਦੇਰ ਰਾਤ ਤੋਂ ਰੇਲਵੇ ਸਟੇਸ਼ਨ ਦੇ ਆਸ-ਪਾਸ ਮੌਜੂਦ ਸਨ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਟੇਸ਼ਨ ‘ਤੇ ਪੁਲਸ ਦੀ ਮੌਜੂਦਗੀ ਨਹੀਂ ਹੈ ਤਾਂ ਉਨ੍ਹਾਂ ਨੇ ਤੁਰੰਤ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ। ਤੋੜ-ਭੰਨ ਕਰਨ ਵਾਲੇ ਅੱਧਾ ਦਰਜਨ ਤੋਂ ਜ਼ਿਆਦਾ ਨੌਜਵਾਨ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।

Related posts

100 ਘੋੜਿਆਂ ਜਿੰਨੀ ਤਾਕਤ ਬਖ਼ਸ਼ਦਾ ਹੈ ਆਹ ਲੱਕੜ ਦਾ ਟੋਟਾ

htvteam

ਆਪਣੇ ਪੈਸੇ ਥਾਣੇ ‘ਚ ਆ ਗਿਆ ਜਮ੍ਹਾਂ ਕਰਵਾਉਣ

htvteam

ਆਹ ਮੁੰਡਿਆ ਨੇ ਦੁਕਾਨ ਚ ਜਨਾਨੀ ਨਾਲ ਕਰਤਾ ਆਹ ਕੰਮ ?

htvteam