ਅੰਮ੍ਰਿਤਸਰ ਤਰਨ ਤਾਰਨ ਰੋਡ ਦੇ ਉੱਪਰ ਇੱਕ ਅਕਤੂਬਰ ਦੀ ਰਾਤ ਨੂੰ ਇੱਕ ਪ੍ਰਵਾਸੀ ਵਿਅਕਤੀ ਜੋ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਰੈਡੀ ਲਗਾਉਂਦਾ ਸੀ ਅਤੇ ਸ਼ਾਮੀ ਕੰਮ ਤੋਂ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਤੇਜ਼ ਰਫਤਾਰ ਆ ਰਹੇ ਟਰੱਕ ਨੇ ਉਸ ਰੇੜੀ ਚਾਲਕ ਪ੍ਰਵਾਸੀ ਵਿਅਕਤੀ ਨੂੰ ਕੁਚਲ ਕੇ ਰੱਖ ਦਿੱਤਾ। ਜਿਸ ਨਾਲ ਕਿ ਉਸ ਪਰਵਾਸੀ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਅਤੇ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਵੇਂ ਦੋ ਟਰੱਕ ਆਪਸ ਵਿੱਚ ਰੇਸ ਲਗਾਉਂਦੇ ਇੱਕ ਪ੍ਰਵਾਸੀ ਵਿਅਕਤੀ ਦੇ ਉੱਪਰ ਟਰੱਕ ਚੜਾ ਦਿੰਦੇ ਹਨ। ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੋਸਟਮਾਰਟਮ ਹਾਊਸ ਵਿਖੇ ਉਸ ਪ੍ਰਵਾਸੀ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਵਾਪਸ ਰੇੜੀ ਲੈ ਕੇ ਆ ਰਿਹਾ ਸੀ ਤਾਂ ਪਿੱਛੇ ਤੋਂ ਆਏ ਟਰੱਕ ਨੇ ਉਹਨਾਂ ਨੂੰ ਟਰੱਕ ਦੇ ਹੇਠਾਂ ਦਰੜ ਦਿੱਤਾ ਜਿਸ ਨਾਲ ਕਿ ਉਸਦੀ ਦਰਦਨਾਕ ਮੌਤ ਹੋ ਗਈ। ਫਿਲਹਾਲ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਟਰੱਕ ਚਾਲਕਾਂ ਨੂੰ ਵੀ ਛੱਡ ਦਿੱਤਾ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਟਰੱਕ ਦੇ ਹੇਠਾਂ ਪ੍ਰਵਾਸੀ ਵਿਅਕਤੀ ਦੇ ਆਉਣ ਦਾ ਨਾਲ ਮੌਤ ਹੋ ਗਏ ਇਸ ਮਾਮਲੇ ਚ ਪੁਲਿਸ ਵੱਲੋਂ ਮੌਕੇ ਤੇ ਹੀ ਟਰੱਕ ਚਾਲਕ ਨੂੰ ਕਾਬੂ ਕਰ ਲਿੱਤਾ ਸੀ ਤੇ ਬੀਐਨ ਐਸ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ। ਅਤੇ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਨਾਲ ਆਪਣੀ ਬੇਲ ਲਿੱਤੀ ਹੈ ਅਤੇ ਹੁਣ ਜਦੋਂ ਵਿਅਕਤੀ ਦੀ ਮੌਤ ਹੋਈ ਹੈ ਤੇ ਐਫਆਈਆਰ ਦੇ ਵਿੱਚ ਜੁਰਮ ਵੱਧਦਾ ਕੀਤਾ ਜਾਵੇਗਾ ਤੇ ਦੁਬਾਰਾ ਉਹਨਾਂ ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
