ਕੁਝ ਇਹੋ ਜਿਹੇ ਹਾਲਾਤ ਇਹ ਲੋਕ ਵੀ ਕੈਮਰੇ ਸਾਹਮਣੇ ਬਿਆਨ ਕਰ ਰਹੇ ਨੇ। ਅਸਲ ‘ਚ ਲੁਧਿਆਣਾ ਸ਼ਹਿਰ ਦੇ ਦੁੱਗਰੀ ਇਲਾਕੇ ਦੇ ਲੋਕਾਂ ਦੇ ਇਨਵੈਟਰ ਟੀ-ਟੀ ਕਰਕੇ ਆਪਣੇ ਸਾਹ ਛੱਡ ਗਏ ਨੇ ਤੇ ਜਰਨੇਟਰਾਂ ‘ਚ ਤੇਲ ਪਾ-ਪਾਕੇ ਲੋਕ ਅੱਕੇ ਪਏ ਨੇ।
ਹੋਰ ਤਾਂ ਹੋਰ ਜਦੋਂ ਲੋਕ ਆਪਣਾ 18 ਘੰਟਿਆਂ ਵਾਲਾ ਦੁੱਖੜਾ ਬਿਜਲੀ ਮਹਿਕਮੇ ਦੇ ਐਸ.ਡੀ.ਓ. ਕੋਲ ਰੋਇਆ ਤਾਂ ਅੱਗਿਓ ਲੋਕਾਂ ਨੂੰ ਸਮਝ ਨਹੀਂ ਆਇਆ ਕੀ ਉਹ ਐਸ.ਡੀ.ਓ ਨੂੰ ਕੀ ਕਹਿਣ । ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਪਾਵਰ ਦੇਣ ਵਾਲੇ ਮਹਿਕਮੇ ਹੁਣ ਨਹੀਂ ਤਾਂ ਕੁਝ ਹੋਰ ਸਮਾਂ ਲੈਕੇ ਬਿਜਲੀ ਛੱਡ ਵੀ ਦੇਣਗੇ ਪਰ ਸਵਾਲ ਤਾਂ ਇਹ ਐ ਕੀ ਮਹਿਕਮੇ ਦੇ ਅਧਿਕਾਰੀਆਂ ਦੀ ਜੋ ਪਾਵਰ ਸ਼ਿਕਾਇਤਾਂ ਸੁਣਕੇ-ਸੁਣਕੇ ਖਤਮ ਹੋ ਰਹੀ ਉਸਦੀ ਭਰਪਾਈ ਕਦੋਂ ਹੋਏਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
