Htv Punjabi
Punjab

ਬੀ ਟੈਕ ਦੇ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਦੋ ਸਾਥੀਆਂ ਉੱਪਰ ਇਲਜ਼ਾਮ

ਬੀਤੇ ਦਿਨੀ ਨੇੜਲੇ ਪਿੰਡ ਨਾਗਰਾ ਵਿਖੇ ਇੱਕ ਖੇਤ ਵਾਲੀ ਮੋਟਰ ਦੇ ਕਮਰੇ ਵਿੱਚ ਨੌਜਵਾਨ ਦੀ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਨੇ ਦੋ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਪਿੰਡ ਨਾਗਰੇ ਦਾ ਨੌਜ਼ਵਾਨ ਜਸਨਦੀਪ ਸਿੰਘ ਉਮਰ ਕਰੀਬ 23 ਸਾਲ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਕਾਲਜ ਵਿੱਚ ਬੀ ਟੈਕ ਦਾ ਚੌਥੇ ਸਾਲ ਦਾ ਵਿਦਿਆਰਥੀ ਸੀ ਤੇ ਇਸ ਦੇ ਪਿਤਾ ਨੇ ਪੁਲਿਸ ਕੋਲ ਲਿਖ਼ਾਏ ਗਏ ਬਿਆਨਾ ਅਨੁਸਾਰ ਕਿ 7 ਫ਼ਰਵਰੀ ਨੂੰ ਉਸ ਦਾ ਲੜਕਾ ਕਾਲਜ ਦੀ ਫ਼ੀਸ ਭਰਨ ਲਈ ਘਰੋਂ 20 ਹਜ਼ਾਰ ਰੁਪਏ ਲੈ ਕੇ ਗਿਆ ਸੀ ਤੇ ਬੀਤੀ ਕੱਲ ਉਸ ਨੂੰ ਸੂਚਨਾਂ ਮਿਲੀ ਕਿ ਪਿੰਡ ਦੇ ਇੱਕ ਵਿਅਕਤੀ ਜੱਗਸੀਰ ਸਿੰਘ ਦੀ ਖੇਤ ਵਾਲੀ ਮੋਟਰ ’ਤੇ ਉਸ ਦੇ ਲੜਕੇ ਦੀ ਲਾਸ ਪਈ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਵਾਸੀ ਜਾਲਾਲੜ੍ਹੀ ਜ਼ਿਲ੍ਹਾ ਹਮੀਰਪੁਰ ਹਿਮਾਚਲ ਪ੍ਰੇਦਸ਼ ਇਸ ਨਾਲ ਇਸ ਨਾਲ ਕਾਲਜ ’ਚ ਪੜ੍ਹਣ ਕਾਰਨ ਇਸ ਦਾ ਦੋਸਤ ਸੀ ਤੇ ਇਸ ਦਾ ਪਿੰਡ ਵਾਲਾ ਦੋਸਤ ਜੱਗਸੀਰ ਸਿੰਘ ਵੀ ਇਨ੍ਹਾਂ ਨਾਲ ਰਹਿੰਦਾ ਸੀ। ਉਸ ਦੇ ਪਿਤਾ ਦੇ ਅਨੁਸਾਰ ਕਿ ਉਸ ਦੇ ਲੜਕੇ ਨੂੰ ਉਸ ਦੇ ਦੋਸਤਾਂ ਨੇ ਕੋਈ ਗਲਤ ਚੀਜ਼ ਖਵਾ ਜਾ ਫ਼ਿਰ ਕੋਈ ਨਸ਼ਾ ਵਗੈਰਾ ਦੇਣ ਨਾਲ ਹੀ ਉਸ ਦੀ ਮੌਤ ਹੋਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਦੀ ਪੂਰੀ ਸੱਚਾਈ ਤਾਂ ਪੋਸਟਮਾਰਟਿਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਹੋਣ ਦਾ ਅਸਲ ਕੀ ਕਾਰਨ ਹੈ।

ਇਸ ਸਬੰਧੀ ਪਿੰਡ ਨਾਗਰਾ ਦੀ ਸਰਪੰਚ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਮ੍ਰਿਤਕ ਜਸ਼ਨਦੀਪ ਸਿੰਘ ਦਾ ਪਿਤਾ ਜੋ ਕਿ ਉਹ ਆਪਣੇ ਸੋਹਰੇ ਘਰ ਪਿੰਡ ਨਾਗਰਾ ਵਿਖੇ ਰਹਿੰਦਾ ਹੈ ਤੇ ਉਸ ਦੇ 2 ਲੜਕੇ ਵੱਡਾ ਜਸਨਦੀਪ ਸਿੰਘ ਸੀ ਤੇ ਛੋਟਾ ਲੜਕਾ ਸੰਗਰੂਰ ਵਿਖੇ ਪੰਜਵੀਂ ਜਮਾਤ ’ਚ ਪੜ੍ਹਦਾ ਹੈ। ਬੀਤੇ ਦਿਨੀ ਉਸ ਨੇ ਆਪਣੇ ਪੁੱਤਰ ਨੂੰ ਕਾਲਜ ਦੀ ਫ਼ੀਸ ਭਰਨ ਲਈ ਘਰੋਂ 20 ਹਜ਼ਾਰ ਰੁਪਏ ਦਿੱਤੇ ਸੀ ਤੇ ਲੜਕੇ ਜਸਨਦੀਪ ਸਿੰਘ ਨੇ ਵੀ ਕਾਲਜ ਪਹੁੰਚ ਕੇ ਫ਼ੋਨ ਕਰ ਦਿੱਤਾ ਸੀ ਕਿ ਉਹ ਠੀਕ-ਠਾਕ ਕਾਲਜ ਪਹੁੰਚ ਗਿਆ ਹੈ। ਪਰ ਕੱਲ ਅਚਾਨਕ ਹੀ ਉਸ ਨੂੰ ਸੂਚਨਾਂ ਮਿਲੀ ਕਿ ਇੱਕ ਨੌਜਵਾਨ ਦੀ ਲਾਸ ਪਿੰਡ ਦੇ ਨੌਜਵਾਨ ਜੱਗਸੀਰ ਸਿੰਘ ਦੇ ਖੇਤ ਵਾਲੀ ਮੋਟਰ ਦੇ ਕਮਰੇ ’ਚ ਪਈ ਹੈ ਜਦੋਂ ਉਸ ਨੇ ਉੱਥੇ ਜਾ ਕੇ ਵੇਖਿਆ ਤਾਂ ਮੰਜੇ ’ਤੇ ਉਸ ਦੇ ਲੜਕੇ ਦੀ ਲਾਸ ਪਈ ਸੀ। ਉਸ ਵੱਲੋਂ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਅਨੁਸਾਰ ਕਿ ਉਸ ਦੇ ਦੋਸਤਾਂ ਨੇ ਉਸ ਦੇ ਲੜਕੇ ਨੂੰ ਕੋਈ ਨਸ਼ਾ ਵਗੈਰਾ ਜਾਂ ਫ਼ਿਰ ਕੋਈ ਗਲਤ ਚੀਜ਼ ਖਵਾ ਦੇਣ ਨਾਲ ਹੀ ਉਸ ਦੇ ਲੜਕੇ ਦੀ ਮੌਤ ਹੋਈ ਹੈ। ਉਸ ਦੇ ਪਿਤਾ ਅਤੇ ਪਿੰਡ ਵਾਸੀਆ ਅਨੁਸਾਰ ਕਿ ਉਸ ਦਾ ਲੜਕਾ ਕੋਈ ਵੀ ਨਸ਼ਾ ਵਗੈਰਾ ਨਹੀਂ ਕਰਦਾ ਸੀ

Related posts

ਹਾਈਵੇ ‘ਤੇ ਗਾਡਰਾਂ ਨਾਲ ਭਰੇ ਖੜੇ ਟਰੱਕ ਨਾਲ ਟਕਰਾਈ ਬੋਲੈਰੋ ਕਾਰ, ਕਾਰ ਸਮੇਤ ਦੋ ਬਾਈਕਾਂ ਨੂੰ ਲੱਗੀ ਅੱਗ

Htv Punjabi

ਮੋਰ ਦੇ ਖੰਭ ਤੇ ਲੱਕੜ ਦੇ ਟੋਟੇ ਵਾਲੇ ਵੈਦ ਨੇ ਚੈਲੰਜ ਕੀਤਾ ਕਬੂਲ; ਮਾਡਰਨ ਸ਼ੈਂਪੂ, ਸਾਬਣ, ਪੇਸਟ, ਤੇਲ ਤੇ ਮੇਕਅਪ ਦੇ ਦਿਖਾਏ live ਨੁਕਸਾਨ

htvteam

ਐਵੇਂ ਦੇ ਬਾਦਾਮ ਖਾਣ ਦਾ ਮਤਲਬ ਸਿੱਧਾ-ਸਿੱਧਾ ਹਾਰਟ ਅਟੈਕ ਤੇ ਮੌਤ ਨੂੰ ਸੱਦਾ

htvteam