Htv Punjabi
Punjab Video

ਦੇਖੋ ਮੀਂਹ ਕਾਰਨ ਹੋਈ ਤਬਾਹੀ ਦੀਆਂ ਡਰਾਵਣੀਆਂ ਤਸਵੀਰਾਂ

ਇਹ ਡਰਾਵਣੀਆਂ ਤਸਵੀਰਾਂ ਹਿਮਾਚਲ ਪ੍ਰਦੇਸ ਦੇ ਮਨਾਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਦਰਤ ਦੀ ਦਹਾੜ ਦੇਖਣ ਨੂੰ ਮਿਲੀ,,,,,,,ਬਿਆਸ ਦਰਿਆ ਦੇ ਪਾਣੀ ਦੇ ਪਹਾਵ ਵਿੱਚ ਹਾਈਵੇਜ ਦਾ ਇਕ ਹਿੱਸਾ ਰੁੜ ਗਿਆ ਹੈ ਤਸਵੀਰਾਂ ਚ ਤੁਸੀ ਦੇਖਦੇ ਹੋਂ ਗੱਡੀਆਂ ਕਾਗਜ ਦੀ ਕਿਸ਼ਤੀ ਵਾਂਗ ਦਰਿਆ ਚ ਰੁੜਦੀਆਂ ਨਜ਼ਰ ਆ ਰਹੀਆਂ ਨੇ ਇੱਹ ਤਸਵੀਰਾਂ ਤੁਹਾਨੂੰ ਹਿਮਾਚਲ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਦਿਖਾ ਰਹੇ ਹਾਂ,,,,,ਇਹ ਤਸਵੀਰਾਂ ਡੇਰਾਬਸੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਕਿਸ਼ਤੀਆਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ,,,,,,,ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਠ ਰਾਜ ਅਜਿਹੇ ਹਨ ਜਿੱਥੇ ਓਫੀਸ਼ੀਅਲੀ ਹੜ੍ਹ ਕਾਲ ਡਿਕਲੇਅਰ ਕਰ ਦਿੱਤਾ ਗਿਆ ਹੈ,,,,

ਦੇਸ਼ ਦੇ 8 ਸੂਬਿਆਂ ‘ਚ ਮੀਂਹ ਕਾਰਨ ਇਸ ਸਮੇਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਆਲਮ ਇਹ ਹੈ ਕਿ ਇਨ੍ਹਾਂ ਰਾਜਾਂ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਇਨ੍ਹਾਂ ਰਾਜਾਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਸਾਮ, ਕੇਰਲ, ਗੋਆ-ਕਰਨਾਟਕ ਅਤੇ ਨਾਗਾਲੈਂਡ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ 133 ਸੜਕਾਂ ਬੰਦ ਹਨ। ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਪਾਣੀ ਦੀਆਂ 1694 ਸਕੀਮਾਂ ਠੱਪ ਪਈਆਂ ਹਨ।

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਉਤਰਾਖੰਡ ‘ਚ ਅਜਿਹਾ ਹੈ ਕਿ ਖਰਾਬ ਮੌਸਮ ਕਾਰਨ 154 ਸੜਕਾਂ ਬੰਦ ਹੋ ਗਈਆਂ ਹਨ। ਦੂਜੇ ਪਾਸੇ ਅਸਾਮ ਦੇ 6 ਜ਼ਿਲ੍ਹਿਆਂ ਵਿੱਚ 121 ਪਿੰਡਾਂ ਦੇ ਕਰੀਬ 22 ਹਜ਼ਾਰ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਹਿਮਾਚਲ ਅਤੇ ਪੰਜਾੂ ਅਤੇ ਹੋਰ ਸੁਬਿਆਂ ਵਿੱਚ 8 ਜੁਲਾਈ ਤੋਂ ਭਾਰੀ ਬਾਰਿਸ਼ ਪੈ ਰਹੀ ਐ ਫਿਲਹਾਲ ਮੌਸਮ ਵਿਭਾਗ ਵਲੋਂ ਰੈਡ ਅਲੱਰਟ ਜਾਰੀ ਕਰ ਦਿੱਤਾ ਗਿਆ ਐ ਹੁਣ ਦੇਖਣੇ ਹੋਵੇਗਾ ਕਿ ਮੌਸਮ ਕਦੋਂ ਕਰਵਟ ਲੈਵੇਗਾ ਕੁਦਰਤ ਦੇ ਰੰਗਾ ਦੇ ਬਾਰੇ ਕੁਝ ਨਹੀਂ ਕਹਿ ਸਕਦੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚੋਣਾਂ ‘ਤੋਂ ਪਹਿਲਾਂ ਬਾਹਰਲੇ ਸੂਬਿਆਂ ‘ਚ ਸਿੱਖ ਹੋਣ ਲੱਗੇ TARGET

htvteam

ਪ੍ਰਵਾਸੀ ਨੇ ਸਿੱਖ ਸਰਦਾਰ ਦਾ ਫੜ੍ਹਿਆ ਗਲਾਮਾ, ਦੇਖੋ ਪਵਾਈਆਂ ਭਾਜੜਾਂ

htvteam

ਕਿਸਾਨ ਹੱਥ ਧੋਕੇ ਪੈ ਗਏ ਵੱਡੇ ਥਾਣੇਦਾਰ ਦੇ ਪਿੱਛੇ ? ਥਾਣੇ ‘ਚ ਵੜ੍ਹ ਦੇਖੋ ਫਿਰ ਕਿਵੇਂ ਥਾਣੇਦਾਰ ਨੂੰ ਹੋਗੇ ਸਿੱਧੈ

htvteam

Leave a Comment