ਪਿਛਲੇ ਦੋ ਤਿੰਨ ਦਿਨ ਤੋਂ ਬਾਅਦ ਮੌਸਮ ਦੇ ਵਿੱਚ ਇਕ ਵਾਰ ਤਬਦੀਲੀ ਦੇਖਣ ਨੂੰ ਮਿਲੀ ਐ ਪੰਜਾਬ ਦੇ ਕਈ ਜਿਲਿਆਂ ਚ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਐ,,,,,ਜੇਕਰ ਗੁਰਦਾਸਪੁਰ ਦੀ ਗੱਲ ਕਰੀਏ ਸਤਲੁਜ ਦਰਿਆ ਤੋਂ 2.60 ਲੱਖ ਕਿਓਸਿਕ ਪਾਣੀ ਛੱਡਣ ਤੋਂ ਬਾਅਦ ਮਕੌੜਾ ਪਤਨ ਰਾਵੀ ਦਰਿਆ ਤੇ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹ ਵਰਗੀ ਸਥਿੱਤੀ ਬਣਦੀ ਤਾਂ ਉਸ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਮਕੌੜਾ ਪਤਣ ਰਾਵੀ ਦਰਿਆ ਦੇ ਨੇੜੇ ਤੇੜੇ ਪਿੰਡਾਂ ਵਿੱਚ ਐਨਡੀਆਰਐਫ, ਆਰਮੀ, ਐਸਡੀਆਰਐਫ ਦੇ ਜਵਾਨ ਤਾਇਨਾਤ ਕਰ ਦਿਤੇ ਹਨ ਅਤੇ ਆਰਮੀ ਜੇ ਜਵਾਨਾਂ ਵਲੋਂ ਡਰੋਨ ਦੇ ਜਰੀਏ ਪਿੰਡਾਂ ਦਾ ਜਾਇਜਾ ਲਿਆ ਜਾ ਰਿਹਾਂ ਹੈ ਅਤੇ ਦੇਖਿਆ ਜਾ ਰਿਹਾਂ ਹੈ ਕਿ ਪਾਣੀ ਕਿਹੜੇ ਪਿੰਡਾਂ ਤੱਕ ਮਾਰ ਕਰ ਚੁੱਕਾ ਹੈ ਅਤੇ ਹੋਰ ਕਿੱਥੇ ਕਿੱਥੇ ਮਾਰ ਕਰ ਸਕਦਾ ਐ ਅਤੇ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਸਾਹਇਕ ਕਮਿਸ਼ਨਰ ਸਚਿਨ ਪਾਠਕ ਹੋਰਾਂ ਨੇ ਹੋਰ ਕੀ ਉਹ ਵੀ ਸੁਣ ਲਵੋ,,,,,,
ਦੱਸ ਦੀਏ ਕੀ ਦਰਿਆ ਦੇ ਨੇੜੇ ਬਰਾਦਰੀ ਦੇ ਕੁਲਾਂ ਨੂੰ ਹੀ ਉਠਾਇਆ ਗਿਆ ਹੈ ਅਤੇ ਉਨ੍ਹਾ ਦੇ ਰਹਿਣ ਦਾ ਇੰਤਜ਼ਾਮ ਸਕੂਲ ਦੇ ਸ਼ੈਲਟਰ ਹੋਮ ਵਿੱਚ ਕੀਤਾ ਗਿਆ ਅਤੇ ਲੋਕਾਂ ਦੀ ਮਦਦ ਲਈ ਫੌਜ ਅਤੇ ਐਨ ਡੀ ਆਰ ਐਫ ਨਾਲ ਪੁਲਿਸ ਦੇ ਜਵਾਨ ਵੀ ਤਾਇਨਾਤ ਕਰ ਦਿੱਤੇ ਗਏ ਹਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..