ਸੋਹਣਾ ਅਤੇ ਮੋਹਣਾ ਪਿੰਗਲਵਾੜਾ ਦੇ ਵਿੱਚ ਹੀ ਪਲੇ ਨੇ ਤੇ ਪਿੰਗਲਵਾੜੇ ਦੇ ਸਕੂਲ ਤੋਂ ਹੀ ਦਸਵੀਂ ਤਕ ਸਿੱਖਿਆ ਹਾਸਲ ਕੀਤੀ … ਜਿਸ ਤੋਂ ਬਾਅਦ ਸੋਹਣੇ ਅਤੇ ਮੋਹਣੇ ਨੇ ਆਈਟੀਆਈ ਵਿੱਚ ਦਾਖ਼ਲਾ ਲੈ ਕੇ ਆਈਟੀਆਈ ਦੀ ਸਿੱਖਿਆ ਹਾਸਲ ਕੀਤੀ ….ਸਿੱਖਿਆ ਹਾਸਲ ਕਰਨ ਦੇ ਬਾਅਦ ਸੋਨੇ ਅਤੇ ਮੋਹਣੇ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵਿਚ ਯਾਨੀ ਕਿ ਪੀਐਸਪੀਸੀਐਲ ਵਿੱਚ ਸੁਪਰਵਾਈਜ਼ਰ ਨੌਕਰੀ ਦੇ ਦਿੱਤੀ ਹੈ … ਸੋਹਣਾ ਅਤੇ ਮੋਹਣਾ ਨੇ ਅੱਜ ਆਪਣੇ ਸਾਰੇ ਦਸਤਾਵੇਜ਼ ਬਿਜਲੀ ਬੋਰਡ ਦੇ ਅਫ਼ਸਰਾਂ ਨੂੰ ਦੇ ਦਿੱਤੇ ਹਨ ਤੇ ਇਕ ਅੱਧੇ ਦਿਨ ਦੇ ਵਿੱਚ ਆਪਣਾ ਚਾਰਜ ਸੰਭਾਲਣਗੇ …ਤੁਹਾਨੂੰ ਦੱਸ ਦਈਏ ਕਿ ਨੌਕਰੀ ਸੋਨਾ ਨੂੰ ਮਿਲੀ ਹੈ ਪਰ ਉਸ ਦੇ ਨਾਲ ਜਿਹੜਾ ਮੋਹਣਾ ਹੈ ਉਹ ਸਿਰਫ਼ ਤੇ ਸਿਰਫ਼ ਸੇਵਾ ਹੀ ਕਰੇਗਾ|
previous post