Htv Punjabi
Punjab Video

ਸਕੂਲ ਦੇ ਅੰਦਰ ਹੀ ਡਰਾਈਵਰ ਨੇ ਬੱਚੀ ਨਾਲ ਦੇਖੋ ਕੀ ਕੀਤਾ ?

ਲੁਧਿਆਣਾ ਦੇ ਡਿਵੀਜ਼ਨ ਨੰਬਰ ਸੱਤ ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ਤੇ ਸਥਿਤ ਬੀਸੀਐਮ ਸਕੂਲ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਮਾਪਿਆਂ ਦੀ ਇਕਲੋਤੀ ਬੇਟੀ ਅਮਾਇਰਾ ਸਕੂਲ ਬੱਸ ਦੇ ਹੇਠਾਂ ਆ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰੀ ਹੋ ਚੁੱਕੀ ਸੀ ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਸਭ ਲਈ ਜਿੰਮੇਵਾਰ ਦੱਸਿਆ ਉਹਨਾਂ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਮਾਪੇ ਸਕੂਲ ਦੇ ਬਾਹਰ ਪਹੁੰਚ ਗਏ ਤਾਂ ਸਕੂਲ ਵਾਲਿਆਂ ਨੇ ਦਰਵਾਜੇ ਤੱਕ ਨਹੀਂ ਖੋਲੇ ਜਿਸ ਤੋਂ ਬਾਅਦ ਜਦੋਂ ਮਾਪਿਆਂ ਨੇ ਰੌਲਾ ਪਾਇਆ ਤਾਂ ਉਹਨਾਂ ਨੇ ਸਕੂਲ ਦੇ ਦਰਵਾਜੇ ਖੋਲਿਆ ਤੇ ਸਾਡੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਇਹ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਸਕੂਲ ਦੇ ਅੰਦਰ ਹੀ ਜਦੋਂ ਬੱਚੀ ਸਕੂਲ ਬਸ ਤੋਂ ਉਤਰੀ ਤਾਂ ਉਦੋਂ ਇਹ ਹਾਦਸਾ ਵਾਪਰਿਆ ਉਹਨੇ ਕਿਹਾ ਕਿ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਨ ਸੀ ਲਗਭਗ ਉਸਦੀ ਉਮਰ ਛੇ ਤੋਂ ਸੱਤ ਸਾਲ ਸੀ। ਉਹਨਾਂ ਕਿਹਾ ਕਿ ਬਾਕੀ ਇੱਥੇ ਜਿਹੜੇ ਕੈਮਰੇ ਲੱਗੇ ਸਨ ਉਹ ਕਿੱਥੇ ਗਏ ਤੇ ਕਿਉਂ ਨਹੀਂ ਚੱਲ ਰਹੇ ਇਸ ਸਬੰਧੀ ਉਹ ਜਾਂਚ ਕਰ ਰਹੇ ਹਨ ਉਹਨਾਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਜਿਸ ਕਿਸੇ ਦੀ ਵੀ ਗਲਤੀ ਹੋਵੇਗੀ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੰਗੇ ਭਲੇ ਜਵਾਨ ਮੁੰਡੇ ਦੇਖੋ ਕਿਵੇਂ ਪੈ ਰਹੇ ਨੇ ਕੁੜੀਆਂ ਵਾਲੇ ਰਾਹ; ਦੇਖੋ ਵੀਡੀਓ

htvteam

ਹੁਣ ਡਾਕਟਰ ਭੁੱਲਰ ਦੇ ਮਰੀਜ਼ ਬਣਨਗੇ ਕਬੱਡੀ ਖਿਡਾਰੀ ਪਾਉਣਗੇ ਰੇਡਾਂ

htvteam

9 ਸਾਲ ਦੀ ਕੁੜੀ ਨੇ ਕੀਤੀ ਦਸਵੀਂ, ਤੋੜੇ ਰਿਕਾਰਡ

htvteam

Leave a Comment