ਕਿਸਾਨਾਂ ਨੇ ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਨੈਸ਼ਨਲ ਹਾਈਵੇਅ ਦੇ ਬਿਆਸ ਅਤੇ ਹਰੀਕੇ ਪੁਲ ‘ਤੇ ਧਰਨਾ ਦਿੱਤਾ ਜਿਸ ਨਾਲ ਆਵਾਜਾਈ ਠੱਪ ਰਹੀ, ਇਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਰਹੀ। ਛੋਟੀ ਗੱਡੀਆਂ ਤਾਂ ਲਿੰਕ ਰੋਡ ਤੋਂ ਬਾਹਰ ਨਿਕਲ ਰਹੀਆਂ ਸਨ ਪਰ ਵੱਡੇ ਵਾਹਨ ਜਿਵੇਂ ਟਰੱਕ ਆਦਿ ੨ ਦਿਨ ਤੋਂ ਹਾਈਵੇਅ ‘ਤੇ ਫਸੇ ਹੋਏ ਹਨ। ਬਿਆਸ ਹਰੀਕੇ ‘ਤੇ ਤਕਰੀਬਨ ੧੨੦੦ ਟਰੱਕ ਖੜੇ ਹਨ ਜਿਥੇ ਡਰਾਈਵਰਾਂ ਅਤੇ ਕਲੀਨਰਾਂ ਦੇ ਕੋਲ ਖਾਣ ਪੀਣ ਨੂੰ ਵੀ ਕੁੱਝ ਨਹੀਂ ਹੈ। ਪਰੇਸ਼ਾਨ ਡਰਾਈਵਰਾਂ ਨੇ ਬਾਬਾ ਬਾਕਾਲਾ ਰੋਡ ‘ਤੇ ਧਰਨਾ ਲਗਾ ਕੇ ਪ੍ਰਸਾਸ਼ਨ ਤੋਂ ਰੋਟੀ-ਪਾਣੀ ਮੰਗਿਆ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਰੂਰੀ ਸਮਾਨ ਦੇਣ ਦਾ ਭਰੋਸਾ ਦਵਾਇਆ। ਪਰ ਫਿਲਹਾਲ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹਨ।
ਪੁਲਿਸ ਨੇ ਬਿਆਸ ਪੁਲ ‘ਤੇ ਧਰਨਾ ਦੇਕੇ ਰਸਤਾ ਰੋਕਣ ਵਾਲੇ 8 ਕਿਸਾਨ ਨੇਤਾਵਾਂ ਨੂੰ ਨਾਮਜਦ ਕਰਕੇ ਇਕ ਹਜ਼ਾਰ ਹੋਰ ਕਿਸਾਨਾਂ ‘ਤੇ ਕੇਸ ਦਰਜ ਕਰ ਲਿਆ। ਇਸ ਮੌਕੇ ਕਰੋਨਾ ਕਾਰਨ ਸੋਸ਼ਲ ਡਿੰਸਟੈਸਿੰਗ ਅਤੇ ਮਾਸਕ ਦਾ ਵੀ ਮੁੱਦਾ ਨਾਲ ਹੀ ਰਿਹਾ। ਫਿਲਹਾਲ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਤਾਂ ਦੂਸਰੇ ਪਾਸੇ ਲੋਕ ਸਭਾ ‘ਚ ਤਿੰਨਾਂ ਚੋ ਇਕ ਬਿਲ ਪਾਸ ਹੋ ਗਿਆ ਹੈ।