Htv Punjabi
India Punjab siyasat

ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ ਲੋਕ ਸਭਾ ‘ਚ ਪਾਸ, ਮੁੱਖ ਮੰਤਰੀ ਨੇ ਕਿਹਾ- ਕਿਸਾਨਾਂ ‘ਤੇ ਸਿੱਧਾ ਹਮਲਾ, ਕੋਰਟ ‘ਚ ਚਣੌਤੀ ਦੇਵਾਂਗਾ

ਜ਼ਰੂਰੀ ਵਸਤਾਂ ਬਾਰੇ (ਸੋਧ) ਬਿੱਲ 2020 ਕਾਨੂੰਨ ਨੂੰ ਕੇਂਦਰ ਵਲੋਂ ਕਿਸਾਨਾਂ ਦੇ ਹਿੱਤਾਂ ‘ਤੇ ਸਿੱਧਾ ਅਤੇ ਜਾਣਬੁੱਝ ਕੇ ਹਮਲਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਪੰਜਾਬ ਕਾਂਗਰਸ ਇਸ ਨੂੰ ਹਾਈਕੋਰਟ ‘ਚ ਚਣੌਤੀ ਦੇਵੇਗੀ। ਸੀਐੱਮ ਨੇ ਕਿਹਾ, ਕੇਂਦਰ ਸਰਕਾਰ ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਵੀ ਹਿੱਸੇਦਾਰ ਹੈ ਨੇ ਕਿਸਾਨਾਂ ਦੀ ਮੁਸ਼ਕਲਾਂ ਨੂੰ ਦਰਕਿਨਾਰਾ ਕਰਦੇ ਹੋਏ ਇਹ ਬਿੱਲ ਥੋਪ ਦਿੱਤਾ ਹੈ।


ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਰੂਰੀ ਵਸਤਾਂ (ਸੋਧ) ਬਿੱਲ ਲੋਕ ਸਭਾ ‘ਚ ਪਾਸ ਕਰ ਦਿੱਤਾ ਗਿਆ। ਹਾਲਾਂਕਿ ਇਸ ਬਿੱਲ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਅਤੇ ਬਿੱਲ ਨੂੰ ਵਾਪਿਸ ਲੈਣ ਦੀ ਮੰਗ ਕੀਤੀ।


ਸੁਖਬੀਰ ਬਾਦਲ ਨੇ ਕਿਹਾ ਕਿ ਇਸ ਬਿਲ ‘ਚ ਕੀ ਹੈ ਕੀ ਨਹੀਂ ਸਾਨੂੰ ਨਹੀਂ ਦੱਸਿਆ ਗਿਆ। ਪਾਰਟੀ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਸਾਡੀ ਸੁਣੀ ਨਹੀਂ ਗਈ। ਆਰਡੀਨੈਂਸ ਨੂੰ ਲੈ ਕਿ ਕਿਸਾਨਾਂ ਨੇ ਮਨ ‘ਚ ਕਈ ਸਵਾਲ ਹਨ। ਸਭ ਤੋਂ ਜਿਆਦਾ ਖਰਾਬ ਅਸਰ ਇਸ ਦਾ ਪੰਜਾਬ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸਵਾਲਾਂ ਦਾ ਹੱਲ ਨਹੀਂ ਕੀਤਾ ਗਿਆ।

Related posts

ਇਸ ਥਾਂ ‘ਤੇ ਰੋਟੀ ਮਿਲਦੀ ਔਖੀ

htvteam

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ

htvteam

ਗੁੰਡਿਆਂ ਨੇ ਰਾਹ ਜਾਂਦਾ ਮਾਰ’ਤਾ ਪੁਲਸੀਆ ਮੁੰਡਾ; ਅਜਿਹੇ ਗੁੰਡਿਆਂ ਤੋਂ ਬਚੋ

htvteam