ਪੂਰੀ ਮਾਰਕਿਟ ‘ਚ ਹੋ ਰਹੇ ਪੁੱਠੇ ਕਾਰੇ ਬਾਰੇ ਜਾਣਕਾਰੀ ਦੇ ਰਿਹਾ ਇਹ ਦੁਕਾਨਦਾਰ ਅਤੇ ਇਕੱਠੇ ਹੋ ਕੇ ਕੋਈ ਸਖਤ ਐਕਸ਼ਨ ਲੈਣ ਬਾਰੇ ਵਿਚਾਰ ਕਰ ਰਹੇ ਮਾਰਕੀਟ ਦੇ ਦੁਕਾਨਦਾਰ |
ਕਈ ਦਿਨਾਂ ਤੋਂ ਇਸ ਮਾਰਕੀਟ ‘ਚ ਬਹਿਰੂਪੀਏ ਜੋ ਸ਼ਰਮਨਾਕ ਕਰਤੂਤਾਂ ਕਰਦੇ ਆ ਰਹੇ ਨੇ, ਉਸ ਕਰਕੇ ਪੂਰੀ ਮਾਰਕੀਟ ਬੇਹੱਦ ਪ੍ਰੇਸ਼ਾਨ ਹੈ | ਇਥੋਂ ਤੱਕ ਕਿ ਉਹ ਬਹਿਰੂਪੀਏ ਦਿਹਾੜੀਦਾਰ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ | ਤੇ ਫੜ੍ਹੇ ਜਾਣ ਤੇ ਡੀਐੱਸਪੀ ਅਤੇ ਭਲਵਾਨਾਂ ਦੀਆਂ ਧਮਕੀਆਂ ਦਿੰਦੇ ਨੇ | ਜਿਹਨਾਂ ‘ਚੋਂ ਇੱਕ ਦੀ ਵੀਡੀਓ ਬਣਾ ਦੁਕਾਨਦਾਰਾਂ ਨੇ ਵਾਇਰਲ ਕਰ ਦਿੱਤੀ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਇਹ ਸ਼ਰਮਨਾਕ ਮਾਲਾ ਹੈ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਫੇਸ ਵਨ ਦੀ ਕਪੜਾ ਮਾਰਕੀਟ ਦਾ, ਜਿੱਥੇ ਕੁੱਝ ਬਹਿਰੂਪੀਏ ਨਿਹੰਗ ਸਿੰਘਾਂ ਦਾ ਬਣਾ ਪਾ ਦੁਕਾਨਦਾਰਾਂ ਤੋਂ ਪੈਸੇ ਠੱਗ ਰਹੇ ਸਨ ਇਥੋਂ ਤੱਕ ਕਿ ਰਾਹ ਜਾਂਦੇ ਲੋਕਾਂ ਅਤੇ ਮਜ਼ਦੂਰਾਂ ਨੂੰ ਗੰਡਾਸੇ ਵਿਖਾ ਵਿਖਾ ਉਹਨਾਂ ਦੀਆਂ ਜੇਬਾਂ ‘ਚੋਂ ਵੀਹ ਵੀਹ ਰੁਪਏ ਤੱਕ ਕੱਢ ਰਹੇ ਸਨ | ਫੇਰ ਕੀ ਸੀ ਸਿੱਖ ਨੌਜਵਾਨਾਂ ਨੇ ਇਹਨਾਂ ‘ਚੋਂ ਇੱਕ ਦੀ ਕਿਵੇਂ ਰੇਲ ਬਣਾਈ ਲਓ ਦੇਖੋ |
previous post
