ਨਿਹੰਗ ਦੇ ਬਾਣੇ ਚ ਦੋ ਵਿਅਕਤੀਆਂ ਨੇ ਟਰੈਕਟਰ ਟਰਾਲੀ ਕੀਤਾ ਚੋਰੀ
ਪੁਲਿਸ ਵੱਲੋਂ ਅਰੋਪੀਆਂ ਨੂੰ ਕੀਤਾ ਗ੍ਰਿਫਤਾਰ
ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਸਮਰਾਲਾ ਦੇ ਨਜ਼ਦੀਕੀ ਪਿੰਡ ਮਨੂਪੁਰ ਤੋਂ ਇੱਕ ਟਰੈਕਟਰ ਟਰਾਲੀ ਚੋਰੀ ਹੋਣ ਦੀ ਰਿਪੋਰਟ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਲੋਂ ਬਰਦਾਲਾਂ ਚੌਂਕੀ ਵਿੱਚ ਲਗਾਈ ਗਈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਨਹਿੰਗ ਸਿੰਘਾਂ ਦੇ ਬਾਣੇ ਵਿੱਚ ਦੋ ਵਿਅਕਤੀਆਂ ਨੂੰ ਟਰੈਕਟਰ ਟਰਾਲੀ ਲਿਜਾਂਦੇ ਹੋਏ ਗ੍ਰਿਫਤਾਰ ਕਰ ਲਿਆ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਬਰਧਾਲਾ ਚੌਂਕੀ ਵਿੱਚ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਾਨੂਪੁਰ ਵੱਲੋਂ ਇੱਕ ਦਰ ਕੰਪਲੇਂਟ ਲਿਖਾਈ ਗਈ ਜਿਸ ਵਿੱਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਮੋਟਰ ਤੋਂ ਕੰਮ ਕਰਕੇ ਆਪਣਾ ਟਰੈਕਟਰ ਟਰਾਲੀ ਮੋਟਰ ਦੇ ਖੜਾ ਕੇ ਰੋਟੀ ਖਾਣ ਲਈ ਘਰ ਆ ਗਿਆ ਅਤੇ ਜਦੋਂ ਮੈਂ ਦੁਬਾਰਾ ਮੋਟਰ ਤੇ ਗਿਆ ਤਾਂ ਦੋ ਨਹਿੰਗ ਸਿੰਘ ਮੇਰੇ ਟਰੈਕਟਰ ਅਤੇ ਟਰਾਲੀ ਲੈ ਕੇ ਜਾ ਰਹੇ ਸੀ ਜਿਨਾਂ ਦੀ ਸੂਚਨਾ ਮੈਂ ਤੁਰੰਤ ਬਰਧਾਲਾ ਚੌਂਕੀ ਵਿੱਚ ਦਿੱਤੀ ਅਤੇ ਬਰਧਾਲਾ ਚੌਂਕੀ ਥਾਣੇ ਦੇ ਇੰਚਾਰਜ ਦੇਣ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਚੋਰਾਂ ਨੂੰ ਜੋ ਨਹਿੰਗ ਸਿੰਘ ਬਾਣੇ ਦੇ ਵਿੱਚ ਸਨ ਨੂੰ ਗ੍ਰਿਫਤਾਰ ਕਰਕੇ ਟਰੈਕਟਰ ਟਰਾਲੀ ਆਪਣੇ ਕਬਜ਼ੇ ਚ ਲੈ ਲਿਆ ਅਤੇ ਮੁਕਦਮਾ ਦਰਜ ਕਰ ਦਿੱਤਾ ਗਿਆ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
