Htv Punjabi
Featured Punjab Video

ਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!

ਅੰਮ੍ਰਿਤਸਰ (ਹਰਜੀਤ ਗਰੇਵਾਲ) ਤਪਦੀ ਲੋਅ ‘ਤੇ ਖਾਕੀ ਵਰਦੀ ‘ਚ ਪ੍ਰਸ਼ਾਦੇ ਤਿਆਰ ਕਰ ਰਹੀਆਂ ਪੰਜਾਬ ਪੁਲਿਸ ਦੀਆਂ ਮੁਲਾਂਜ਼ਮਾਂ ਤੇ ਮਗਦੀ ਭੱਠੀ ‘ਤੇ ਦਾਲਾਂ ਸਬਜੀਆਂ ਨੂੰ ਤੜਕੇ ਲਗਾ ਰਹੇ ਪੁਲਿਸ ਮੁਲਾਜ਼ਮਾਂ ਇਹ ਨਜ਼ਾਰਾ ਐ ਅੰਮ੍ਰਿਤਸਰ ਦੀ ਪੁਲਿਸ ਲਾਈਨ ਦੇ ਅੰਦਰ ਦਾ। ਜਿਥੇ ਅੱਜਕਲ੍ਹ ਸਵੇਰੇ ਵੇਲੇ ਖੁਦ ਆਪਣੇ ਹੱਥਾਂ ਨਾਲ ਪ੍ਰਸ਼ਾਦੇ ਤਿਆਰ ਕਰਦੀ ਅੰਮ੍ਰਿਤਸਰ ਸਿਟੀ ਦੀ ਟ੍ਰੈਫਿਕ ਪੁਲਿਸ ਦੀ ਏਡੀਸੀਪੀ ਜਸਵੰਤ ਕੌਰ ਨੂੰ ਕਦੇ ਵੀ ਦੇਖ ਸਕਦੇ ਓ। ਜੋ ਵੱਡਾ ਅਹੁਦਾ ਹੋਣ ਦੇ ਬਾਵਜੂਦ ਆਪਣੀਆਂ ਸਾਥਣ ਪੁਲਿਸ ਮੁਲਾਜ਼ਮਾਂ ਦੇ ਨਾਲ ਰਲਕੇ ਕਰਫਿਊ ਦੌਰਾਨ ਘਰਾਂ ‘ਚ ਭੁੱਖੇ ਬੈਠੇ ਗਰੀਬ ਲੋਕਾਂ ਲਈ ਖੁਦ ਲੰਗਰ ਤਿਆਰ ਕਰਵਾਉਂਦੀ ਆਈ।  ਮੌਕੇ ਏਡੀਸੀਪੀ ਜਸਵੰਤ ਕੌਰ ਨੇ ਐਚ ਟੀਵੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਗਰ ਬਣਾਉਣ ਦੀ ਇਸ ਸੇਵਾ ਦਾ ਉਪਰਾਲਾ ਟਰੈਫਿਕ ਪੁਲਿਸ ਅੰਮ੍ਰਿਤਸਰ ਵਲੋਂ ਸ਼ੁਰੂ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਅਸੀਂ ਜਦੋਂ ਸਾਡੇ ਮੁਲਾਜ਼ਮਾਂ ਦੀਆਂ ਪਤਨੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੰਗਰ ਪਕਾਉਣ ਦੀ ਸੇਵਾ ਅਸੀਂ ਤੁਹਾਡੇ ਨਾਲ ਕਰਾਂਗੀਆਂ।  ਜਿਸ ਤੋਂ ਸਾਨੂੰ ਹਿੰਮਤ ਮਿਲੀ ਤੇ ਅਸੀ ਇਹ ਸੇਵਾ ਸ਼ੁਰੂ ਕਰ ਦਿੱਤੀ।  ਪੁਲਿਸ ਅਧਿਕਾਰੀ ਅਨੁਸਾਰ ਇਸ ਬਿਮਾਰੀ ਦੇ ਦੌਰਾਨ ਸਾਰੇ ਲੋਕਾਂ ਨੂੰ ਅਪੀਲ ਆਈ ਕਿ ਉਹ ਸਾਰੇ ਆਪਣੇ ਘਰਾਂ ਚ ਰਹਿਣ। ਜਿਸ ਜਗ੍ਹਾ ਤੇ ਉਨ੍ਹਾਂ ਨੂੰ ਖਾਣਪੀਣ ਦਾ ਸਮਾਨ ਤੇ ਰਾਸ਼ਨ ਨਹੀਂ ਮਿਲ ਰਿਹਾ ਉਹ ਟਰੈਫਿਕ ਪੁਲਿਸ ਨੂੰ ਕਾਲ ਕਰਨ। ਉਸ ਮਗਰੋਂ ਪੁਲਿਸ ਖੁਦ ਲੰਗਰ ਲੈਕੇ ਭੁੱਖੇ ਲੋਕਾਂ ਤੱਕ ਪਹੁੰਚ ਕਰੇਗੀ।

ਦੂਜੇ ਪਾਸੇ ਦਾਲਾਂ ਸਬਜ਼ੀਆਂ ਤਿਆਰ ਕਰਨ ਵਾਲੇ ਏਡੀਸੀਪੀ ਜਸਵੰਤ ਕੌਰ ਦੇ ਰੀਡਰ ਕੰਵਲਜੀਤ ਸਿੰਘ ਦਾ ਕਹਿਣੈ ਕਿ ਆਪਣੇ ਵੱਡੇ ਅਫਸਰਾਂ ਦੇ ਹੁਕਮਾਂ ਅਨੁਸਾਰ ਉਹ ਰੋਜ਼ਾਨਾ ਸਵਾ ਕੁਇੰਟਲ ਸਬਜੀਆਂ ਤੇ ਕਰੀਬ 6000 ਪ੍ਰਸ਼ਾਦੇ ਤਿਆਰ ਕਰਕੇ ਗਰੀਬ ਅਤੇ ਭੁੱਖੇ ਲੋਕਾਂ ਦੇ ਘਰ-ਘਰ ਜਾ ਕੇ ਵੰਡਦੇ ਨੇ ਤਾਂ ਕਿ ਕੋਈ ਵੀ ਪ੍ਰਵਾਸੀ ਅੰਮ੍ਰਿਤਸਰ ਸ਼ਹਿਰ ਛੱਡ ਕੇ ਆਪਣੇ ਘਰ ਜਾਣ ਲਈ ਮਜਬੂਰ ਨਾ ਹੋਵੇ।  ਉਨ੍ਹਾਂ ਕਿਹਾ ਕਿ 80 ਪ੍ਰਤੀਸ਼ਤ ਪੰਜਾਬੀਆਂ ਦੇ ਬਚੇ ਤੇ ਸਾਗੇ ਸਬੰਧੀ ਵਿਦੇਸ਼ਾਂ ਚ ਬੈਠੇ ਨੇ ਤੇ ਅਜਿਹੇ ਸਮੇਂ ਜਿਵੇਂ ਸਾਨੂੰ ਸਾਡੇ ਆਪਣਿਆਂ ਦੀ ਵਿਦੇਸ਼ਾਂ ਚ ਬੈਠਿਆਂ ਦੀ ਫਿਕਰ ਹੁੰਦੀ ਐ ਉਹੋ ਫਿਕਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਬਾਰੇ ਦੂਜੇ ਸੂਬਿਆਂ ਚ ਇਨ੍ਹਾਂ ਦੇ ਪਰਿਵਾਰਾਂ ਦਾ ਹੋਵੇਗਾ।  ਇਸ ਲਈ ਅਸੀਂ ਇਨ੍ਹਾਂ ਲਈ ਲੰਗਰ ਤਿਆਰ ਕਰਕੇ ਉਨ੍ਹਾਂ ਤੱਕ ਘਰੋਂ ਘਰੀਂ ਪਹੁੰਚਾਉਂਦੇ ਆਂ।

ਜਿਹੜੀ ਪੰਜਾਬ ਪੁਲਿਸ ਨੂੰ ਦੇਖ ਕੇ ਲੋਕ ਆਪਣਾ ਰਾਹ ਬਦਲ ਲੈਂਦੇ ਸੀ ਹੁਣ ਉਸੇ ਪੰਜਾਬ ਪੁਲਿਸ ਦੇ ਏਸ ਨਰਮਾਈ ਵਾਲੇ ਵਿਵਹਾਰ ਕਾਰਨ ਲੋਕਾਂ ‘ਚ ਪੰਜਾਬ ਪੁਲਿਸ ਦੀ ਵੱਖਰੀ ਪਹਿਚਾਣ ਬਣ ਗਈ ਐ…ਜੋ ਘਰਾਂ ‘ਚ ਬੰਦ ਬੈਠੇ ਲੋਕਾਂ ਨੂੰ ਖੁਦ ਲੰਗਰ ਤਿਆਰ ਕਰਕੇ ਘਰ-ਘਰ ਜਾ ਕੇ ਵੰਡਦੇ ਨੇ ਤਾਂ ਜੋ ਕੋਰੋਨੇ ਦੀ ਇਸ ਮਹਾਮਾਰੀ ‘ਚ ਕੋਈ ਭੁੱਖ ਨਾਲ ਨਾ ਮਰੇ। ਅਜਿਹੇ ‘ਚ ਪੰਜਾਬ ਪੁਲਿਸ ਦੀ ਸੇਵਾ-ਭਾਵਨਾਂ ਨੂੰ ਦੇਖਦੇ ਹੋਏ ਸ਼ਹਿਰ ਵਾਸੀ ਪੁਲਿਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਤੇ ਲੋਕ ਵੀ ਪੰਜਾਬ ਪੁਲਿਸ ਦਾ ਪੂਰਾ ਸਾਥ ਦੇ ਰਹੇ ਨੇ ਤਾਂ ਜੋ ਕੋਰੋਨੇ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕੇ।

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ….

Related posts

ਜਨਮ ਲੈਂਦਿਆਂ ਹੀ ਬੱਚੇ ਨੇ ਹਸਪਤਾਲ ਚ ਕੀਤਾ ਚਮਤਕਾਰ

htvteam

ਘਰ ਵਿੱਚ ਇਕੱਲੀ ਲਾੜੀ ਨਾਲ ਮੁੰਡਿਆਂ ਨੇ ਦੇਖੋ ਕੀ ਕਰਤਾ ?

htvteam

ਪੁਲਿਸ ਦੇ ਨਾਕੇ ਤੇ ਦੇਖੋ ਕੀ ਹੋ ਗਿਆ, ਬੀਬੀਆਂ ਨੇ ਚੱਕਤਾ ਕੰਮ

htvteam

Leave a Comment