Htv Punjabi
Punjab Video

ਪਰਵਾਸੀਆਂ ਦੇ ਪੰਜਾਬ ਚ ਵਧੇ ਹੌਸਲੇ

ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅੱਜ ਉਹੀ ਪ੍ਰਵਾਸੀ ਪਾਉਂਦੇ ਨੇ ਤੁਹਾਡੇ ਗੁਲਾਮਿਆਂ ਨੂੰ ਹੱਥ,,, ਦੇਖੋ ਕਿੱਦਾਂ ਸ਼ਰੇਆਮ ਪੰਜਾਬੀਆਂ ਦੇ ਨਾਲ ਹੋ ਰਿਹਾ ਧੱਕਾ ਇਕੱਠੇ ਹੋ ਕੇ ਕਰ ਦਿੰਦੇ ਨੇ ਹਮਲਾ,, ਤਸਵੀਰਾਂ ਸਕਰੀਨ ਤੇ ਨੇ ਕਿੱਦਾਂ ਇੱਕ ਪੰਜਾਬੀ ਨੌਜਵਾਨ ਨੂੰ 3035 ਪਰਿਵਾਸੀ ਕੇਰ ਕੇ ਖੜਦੇ ਨੇ ਮੋਟਰਸਾਈਕਲ ਤੱਕ ਭੰਨ ਦਿੰਦੇ ਨੇ ਅੱਛਾ,,, ਦੇਖੋ ਤਸਵੀਰਾਂ

ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦਾ ਜਿੱਥੇ ਕੁੱਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋ ਗੁੰਡਾਗਰਦੀ ਕੀਤੀ ਗਈ,,,ਦੱਸਿਆ ਜਾ ਰਿਹਾ ਹੈ ਇੱਕ ਪ੍ਰਵਾਸੀ ਨੌਜਵਾਨ ਸੁਖਚੈਨ ਸਿੰਘ ਨਾਂ ਦੇ ਨੌਜਵਾਨ ਕੋਲ ਕੰਮ ਕਰਦਾ ਸੀ। ਉਸਦਾ ਐਕਸੀਡੈਂਟ ਹੋ ਗਿਆ। ਜਿਸਦੇ ਚਲਦੇ ਪ੍ਰਵਾਸੀ ਯੁਵਕ ਰਵੀ ਸ਼ੰਕਰ ਜਿਸਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਸੁਖਚੈਨ ਸਿੰਘ ਨੂੰ ਪਤਾ ਲੱਗਾ ਤਾਂ ਉਹ ਉਸਦਾ ਪਤਾ ਲੈਣ ਦੇ ਲਈ ਹਸਪਤਾਲ਼ ਗਿਆ ਜਿੱਥੇ ਰਵੀ ਸ਼ੰਕਰ ਯੁਵਕ ਦੇ ਕੁੱਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵੱਲੋ ਸੁਖਚੈਨ ਸਿੰਘ ਨਾਲ਼ ਕਹਾ ਸੁਣੀ ਹੋ ਗਈ ਜਦੋਂ ਉਸ ਨੇ ਕਿਹਾ ਕਿ ਇਸ ਦੇ ਐਕਸੀਡੈਂਟ ਦੀ ਰਿਪੋਰਟ ਪੁਲਿਸ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ ਤਾਂ ਪ੍ਰਵਾਸੀ ਭਾਈਚਾਰੇ ਦੇ ਨੌਜਵਾਨ ਸੁਖਚੈਨ ਸਿੰਘ ਨੂੰ ਰੋਕਣ ਲੱਗ ਪਏ ਉਸ ਨਾਲ ਔਖੇ ਹੋਣ ਲੱਗ ਪਏ ਜਿਸ ਦ ਚਲਦੇ ਸੁਖਚੈਨ ਸਿੰਘ ਆਪਣੀ ਜਾਨ ਬਚਾ ਕੇ ਆਪਣੇ ਘਰ ਨੂੰ ਚਲਾ ਗਿਆ ਅਤੇ ਥੋੜੀ ਦੇਰ ਬਾਅਦ ਉਹ ਪ੍ਰਵਾਸੀ ਨੌਜਵਾਨ ਵੀ ਉਸਦੇ ਘਰ ਦੇ ਬਾਹਰ ਆ ਗਏ ਤੇ ਉਸਦੇ ਘਰ ਦੇ ਬਾਹਰ ਇੱਟੇ ਰੋੜੇ ਬੋਤਲਾਂ ਚਲਾਈਆਂ ਤੇ ਉਸ ਨੂੰ ਜ਼ਖਮੀ ਕਰ ਦਿੱਤਾ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਇੱਥੇ ਆ ਕੇ ਅਸੀਂ ਵੇਖਿਆ ਕਿ ਕਾਫੀ ਬੋਤਲਾਂ ਇਟਾ, ਰੋੜੇ ਚੱਲੇ ਹੋਏ ਹਨ ਤੇ ਸੁਖਚੈਨ ਸਿੰਘ ਦੀ ਜਿਹੜੀ ਸਕੂਟਰੀ ਉਹ ਵੀ ਉਸ ਨਾਲ ਵੀ ਤੋੜ ਭੰਨ ਕੀਤੀ ਗਈ ਹੈ। ਅਸੀਂ ਇਹਨਾਂ ਦੇ ਦੱਸਣ ਮੁਤਾਬਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾਵੇਗੀ।

ਪ੍ਰਵਾਸੀ ਆਏ ਤਾਂ ਪੰਜਾਬ ਦੇ ਵਿੱਚ ਕੰਮ ਧੰਦਾ ਕਰਨ ਸੀ ਪਰ ਹੁਣ ਦੇਖਿਆ ਜਾ ਰਿਹਾ ਕਿ ਆਏ ਦਿਨ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਨ ਦੇ ਨਵੇਂ ਕਮੇਡੀਅਨ ਚੈਅਰਮੇਨ ਨੂੰ ਪੱਤਰਕਾਰਾਂ ਨੇ ਲਿਆਂਤੀਆਂ ਤੌਣੀਆਂ

htvteam

CM ਮਾਨ ਦੇ ਗੜ੍ਹ ਚ, ਸੁਖਬੀਰ ਬਾਦਲ ਦਾ ਚੱਲਿਆ ਹੁਕਮ ਦਾ ਯੱਕਾ

htvteam

ਟੋਲ ਪਲਾਜ਼ਾ ਵਾਲੇ ਖੜਕਾਉਣ ਤੋਂ ਬਾਅਦ ਭਾਨਾ ਸਿੱਧੂ ਨੇ ਖਾਲ੍ਹੀ ਭਾਂਡਿਆਂ ਵਾਂਗੂ ਖੜਕਾਤੀ ਸਰਕਾਰ!

Htv Punjabi

Leave a Comment