ਪੰਜਾਬ ਦੀ ਨੌਜਵਾਨ ਪੀੜ੍ਹੀ ਦਿਨੋ ਦਿਨ ਨਸ਼ੇ ਦੀ ਪੂਰਤੀ ਕਰਨ ਲਈ ਚੋਰੀਆ ਵਿਚ ਗਰਕ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਨਾਭਾ ਦੇ ਰਿਪੁਦਮਨ ਕਾਲਜ ਗਰਾਉਂਡ ਦੇ ਬਹਾਰ ਦੋ ਨੌਜਵਾਨ ਨਸ਼ੇ ਵਿਚ ਧੁੱਤ ਹੋ ਕੇ ਗਰਾਉਡ ਵਿਚ ਖੇਡਣ ਆਏ ਨੌਜਵਾਨਾਂ ਦੇ ਦੋ ਪਹੀਆ ਵਾਹਨ ਨੂੰ ਚਾਬੀ ਲਗਾ ਰਹੇ ਸਨ ਤਾਂ ਮੌਕੇ ਤੇ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਉਦੋਂ ਦਬੋਚ ਲਿਆ,,,,,ਜਦੋਂ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਐਕਟਵਾ ਸਕੂਟਰੀ ਲੈ ਕੇ ਭੱਜਣ ਲੱਗੇ ਤਾਂ ਮੌਕੇ ਤੇ ਹੀ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਛਿੱਤਰ-ਪਰੇਡ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ, ਨੌਜਵਾਨਾਂ ਨੇ ਮੰਨਿਆ ਕਿ ਇਹ ਸਾਡੀ ਪਹਿਲੀ ਚੋਰੀ ਸੀ ਅਤੇ ਅਸੀਂ ਫੜੇ ਗਏ ਅਤੇ ਇਹ ਚੋਰ ਦੋਵੇਂ ਹੱਥ ਜੋੜ ਕੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਵੀ ਨਜ਼ਰ ਆਏ। ਪੁਲਿਸ ਵੱਲੋਂ ਚੋਰਾਂ ਖਿਲਾਫ ਬਣਦੀ ਕਾਰਵਾਈ ਦੀ ਗੱਲ ਕਹੀ ਗਈ।
ਪੰਜਾਬ ਦੇ ਨੌਜਵਾਨ ਵਰਗ ਵਿੱਚ ਨਸ਼ਿਆਂ ਦੀ ਆਦਤ ਦਾ ਨਿਰੰਤਰ ਵਧਣਾ ਪੰਜਾਬ ਲਈ ਅਤਿ ਚਿੰਤਾਜਨਕ ਹੈ। ਨਸ਼ਿਆਂ ਦਾ ਇਹ ਰੁਝਾਨ ਹੁਣ ਪਿੰਡਾਂ, ਕਸਬਿਆਂ, ਸ਼ਹਿਰਾਂ ਆਦਿ ਵਿੱਚੋਂ ਹੁੰਦਾ ਹੋਇਆ ਹਸਪਤਾਲਾਂ ਅਤੇ ਸਿੱਖਿਅਕ ਸੰਸਥਾਵਾਂ ਤੱਕ ਵੀ ਪਹੁੰਚ ਚੁੱਕਾ ਹੈ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਭਾਵੇਂ ਨਸ਼ਿਆਂ ਨੂੰ ਕਾਬੂ ਕਰਨ ਦੇ ਲੱਖ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਰੋਜ਼ਾਨਾ ਖ਼ਬਰਾਂ ਰਾਹੀਂ ਸਾਡੇ ਸਾਹਮਣੇ ਆ ਰਹੀ ਹੈ। ਅਜਿਹੇ ਵਰਤਾਰੇ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਿਰਫ਼ ਅੰਕੜਿਆਂ ਤੱਕ ਹੀ ਸੀਮਤ ਹੋ ਰਹੀਆਂ ਹਨ। ਨਸ਼ੇ ਵਿਚ ਗ੍ਰਸਤ ਹੋਏ ਨੌਜਵਾਨ ਨਾਭਾ ਸ਼ਹਿਰ ਦੇ ਹਨ ਜੋ ਇਨ੍ਹਾਂ ਦੋਨਾਂ ਦੀ ਛਿੱਤਰ ਪਰੇਡ ਹੋਰ ਹੀ ਹੈ ਅਤੇ ਇਕ ਤੋਂ ਬਾਅਦ ਇਕ ਥੱਪੜ ਉਨ੍ਹਾਂ ਦੇ ਮੂੰਹ ਉੱਤੇ ਜ਼ੜ੍ਹਿਆ ਜਾ ਰਿਹਾ ਹੈ, ਕਿਉਂਕਿ ਇਨਾਂ ਦੋਨਾ ਨੌਜਵਾਨਾਂ ਉੱਪਰ ਚੋਰੀ ਕਰਨ ਦੇ ਇਲਜ਼ਾਮ ਹਨ, ਕਿਉਂਕਿ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਐਕਟਵਾ ਸਕੂਟਰੀ ਚੋਰੀ ਕਰਕੇ ਜਦੋਂ ਚੱਲਣ ਲੱਗੇ ਤਾਂ ਮੌਕੇ ਤੇ ਹੀ ਇਨ੍ਹਾਂ ਨੇ ਦਬਚ ਲਿਆ ਅਤੇ ਖੂਬ ਛਿੱਤਰ ਪਰੇਡ ਕੀਤੀ, ਨਸ਼ੇ ਵਿਚ ਇਹ ਨੌਜਵਾਨ ਪਹਿਲੇ ਧੁੱਤ ਸੀ ਕਿ ਇਹਨਾਂ ਨੂੰ ਆਪਣੀ ਸੁੱਧ-ਬੁੱਧ ਵੀ ਨਹੀਂ ਸੀ ਅਤੇ ਚੋਰੀ ਦਾ ਇਲਜ਼ਾਮ ਇੱਕ ਦੂਜੇ ਤੇ ਹੀ ਮੜਦੇ ਨਜ਼ਰ ਆਏ, ਅਤੇ ਚੋਰੀ ਕਬੂਲ ਕਰਨ ਤੋਂ ਬਾਅਦ ਫਿਰ ਇਹ ਮਾਫੀ ਮੰਗਦੇ ਨਜਰ ਵੀ ਆਏ। ਦੋਵਾਂ ਦੀ ਉਮਰ 22 ਤੋਂ ਲੈ ਕੇ 25 ਸਾਲ ਦੇ ਦਰਮਿਆਨ ਹੈ।
ਇਸ ਮੌਕੇ ਤੇ ਚੋਰੀ ਕਰਨ ਵਾਲੇ ਨੌਜਵਾਨਾਂ ਨੂੰ ਦੱਸਿਆ ਕਿ ਇਹ ਸਾਡੀ ਪਹਿਲੀ ਚੋਰੀ ਸੀ ਅਸੀ ਫੜੇ ਗਏ, ਅਸੀਂ ਗਲਤੀ ਤੇ ਮੰਨਦੇ ਹਾਂ, ਉਨ੍ਹਾਂ ਨੇ ਮੰਨਿਆ ਕਿ ਅਸੀਂ ਜੀਬ ਵਾਲੀ ਨਸ਼ਾ ਛੁਡਾਊਨ ਦੀ ਗੋਲੀ ਖਾਧੀ ਹੋਈ ਹੈ ਅਤੇ ਚੋਰੀ ਦਾ ਇਲਜ਼ਾਮ ਇਹ ਇਕ ਦੂਜੇ ਦੇ ਮੜਦੇ ਨਜ਼ਰ ਆਏ।
ਇਸ ਸੰਬੰਧੀ ਜਸਪ੍ਰੀਤ ਦੱਸਿਆ ਕਿ ਅਸੀਂ ਆਪਣੇ ਦੋਸਤ ਨੂੰ ਗਿਰਾਉਣ ਵਿੱਚ ਲੈਣ ਲਈ ਆਏ ਸੀ ਜਦੋਂ ਅਸੀਂ ਵੇਖਿਆ ਅਤੇ ਸ਼ੱਕ ਹੋਇਆ ਕਿ ਹੈ ਚਾਬੀ ਲਗਾ ਰਹੇ ਸੀ ਅਤੇ ਅਸੀਂ ਇਨ੍ਹਾਂ ਨੂੰ ਮੌਕੇ ਤੇ ਫੜ ਲਿਆ ਅਤੇ ਇਹ ਨਸ਼ੇ ਵਿਚ ਧੁੱਤ ਹਨ ਅਤੇ ਜੇਕਰ ਅਸੀਂ ਮੌਕੇ ਤੇ ਨਾ ਆਉਂਦੇ ਤਾਂ ਇਹ ਐਕਟੀਵਾ ਲੈ ਕੇ ਭੱਜ ਵੀ ਜਾਂਦੇ, ਕਿਉਂਕਿ ਇਹਨਾਂ ਨੇ ਐਕਟੀਵਾ ਸਟਾਰਟ ਕਰ ਲਈ ਸੀ, ਅਸੀਂ ਤਾਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸਾਸ਼ਨ ਇਨ੍ਹਾਂ ਚੋਰਾਂ ਤੇ ਸਖਤ ਕਾਰਵਾਈ ਕਰੇ।
ਇਸ ਮੌਕੇ ਤੇ ਪੁਲਿਸ ਅਧਿਕਾਰੀ ਤੇ ਦੱਸਿਆ ਕਿ ਅਸੀਂ ਦੋ ਚੋਰ ਗ੍ਰਿਫ਼ਤਾਰ ਕੀਤੇ ਹਨ ਅਤੇ ਅਸੀਂ ਇਨ੍ਹਾਂ ਤੇ ਬਣਦੀ ਕਾਰਵਾਈ ਕਰਾਂਗੇ। ਪਰ ਜਦੋਂ ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਵੇ ਤਾਂ ਇਸ ਨਾਲ ਜਿੱਥੇ ਦੇਸ਼ ਦਾ ਭਵਿੱਖ ਧੁੰਦਲਾ ਹੋਣ ਲੱਗਦਾ ਹੈ, ਉੱਥੇ ਹੀ ਦੇਸ਼ ਵਿੱਚ ਅਨੇਕਾਂ ਸਮਾਜਿਕ ਬੁਰਾਈਆਂ ਵੀ ਇਸ ਨਸ਼ੇ ਦੀ ਬਹੁਤਾਤ ਕਾਰਨ ਪੈਦਾ ਹੋਣ ਲੱਗਦੀਆਂ ਹਨ। ਪਰ ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਸਰਕਾਰਾਂ ਨਸ਼ੇ ਦੇ ਖਾਤਮੇ ਲਈ ਕਿ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……