Htv Punjabi
Punjab

8 ਜਣਿਆਂ ਨੇ ਫੜ ਲਈ ਇੱਕ ਜ਼ਨਾਨੀ, ਫਿਰ ਕੀਤਾ ਅਜਿਹਾ ਕੁਝ ਕਿ ਹੋ ਗਈ ਬੇਹੋਸ਼ ਦੇਖੋ ਕਿਹੜੀ ਹਾਲਤ ‘ਚ ਸੁੱਟੀ ਸੜਕ ‘ਤੇ

ਲੁਧਿਆਣਾ (ਸੁਰਿੰਦਰ ਸੋਨੀ) : ਬੀਤੀ ਕੱਲ ਵੱਧਦੇ ਬਲਾਤਕਾਰਾਂ ਦੇ ਮਾਮਲਿਆਂ ਵਿੱਚ ਇੱਕ ਵਾਧਾ ਉਦੋਂ ਹੋਰ ਹੋ ਗਿਆ ਜਦੋਂ ਕਿਰਾਏ ਲਈ ਕਮਰੇ ਦੀ ਤਲਾਸ਼ ਕਰ ਰਹੀ ਲੁਧਿਆਣਾ ਵਾਸੀ ਇੱਕ ਔਰਤ ਨੂੰ ਉੱਥੋਂ ਦਾ ਇੱਕ ਆਟੋ ਚਾਲਕ ਵਰਗਲਾ ਕੇ ਆਪਣੇ ਨਾਲ ਲੈ ਗਿਆ l ਜਿੱਥੇ ਉਸ ਨੇ ਆਪਣੇ ਸੱਤ ਅੱਠ ਹੋਰ ਸਾਥੀਆਂ ਨਾਲ ਮਿਲ ਕੇ ਇਸ ਬੁਰੀ ਤਰ੍ਹਾਂ ਗੈਂਗਰੇਪ ਕੀਤਾ ਕਿ ਉਹ ਬੇਹੋਸ਼ ਹੋ ਗਈ l ਜਿਸ ਤੋਂ ਬਾਅਦ ਉਹ ਦਰਿੰਦਿਆਂ ਨੇ ਔਰਤ ਨੂੰ ਸੜਕ ‘ਤੇ ਸੁੱਟ ਕੇ ਫਰਾਰ ਹੋ ਗਏ l ਜਿਨ੍ਹਾਂ ਵਿੱਚੋਂ ਬਾਅਦ ਵਿੱਚ ਪੁਲਿਸ ਨੇ 1 ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ l
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਕਮਰਾ ਦਿਵਾਉਣ ਨੂੰ ਲੈ ਕੇ ਪਹਿਚਾਣ ਵਿੱਚ ਆਏ ਆਟੋ ਚਾਲਕ ਨੇ ਔਰਤ ਨਾਲ ਆਪਣੇ ਸੱਤ, ਅੱਠ ਸਾਥੀਆਂ ਦੇ ਨਾਲ ਮਿਲ ਕੇ ਆਟੋ ਵਿੱਚ ਗੈਂਗਰੇਪ ਕੀਤਾ.ਪੀੜਿਤ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ l ਬੇਹੋਸ਼ ਹੋ ਜਾਣ ‘ਤੇ ਉਸ ਨੂੰ ਸੜਕ ਕਿਨਾਰੇ ਸੁੱਟ ਕੇ ਮੁਲਜ਼ਮ ਫਰਾਰ ਹੋ ਗਏ l ਘਟਨਾ ਲੁਧਿਆਣਾ ਦੇ ਲੱਖੋਵਾਲ ਦੀ ਹੈ l ਅਗਲੀ ਸਵੇਰ ਪੀੜਿਤਾ ਨੇ ਪਤੀ ਨੂੰ ਸਾਰੀ ਗੱਲ ਦੱਸੀ l ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ l ਪੀੜਿਤਾ ਦੇ ਬਿਆਨ ‘ਤੇ ਕੂਮਕਲਾਂ ਪੁਲਿਸ ਨੇ ਆਟੋ ਚਾਲਕ ਰਾਜੂ, ਨਾਰਾਇਣ ਸਮੇਤ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ l ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦੇ ਰਿਮਾਂਡ ‘ਤੇ ਲਿਆ ਹੈ l ਪੁਲਿਸ ਅਨੁਸਾਰ ਢੰਡਾਰੀ ਕਲਾਂ ਖੁਰਦ ਦੀ ਰਹਿਣ ਵਾਲੀ ਪੀੜਿਤਾ ਔਰਤ 7 ਫਰਵਰੀ ਨੂੰ ਢੰਡਾਰੀ ਸਥਿਤ ਮਾਸਟਰ ਢਾਬੇ ‘ਤੇ ਪਹੁੰਚੀ ਜਿੱਥੇ ਇੱਕ ਔਰਤ ਨੇ ਕਮਰਾ ਦਿਵਾਉਣ ਦੇ ਲਈ ਉਸ ਦੀ ਮੁਲਾਕਾਤ ਆਟੋ ਚਾਲਕ ਰਾਜੂ ਨਾਲ ਕਰਵਾਇਆ l ਉਸ ਨੂੰ ਰਾਜੂ ਦੇ ਦਿਖਾਏ ਕਮਰਿਆਂ ਵਿੱਚੋਂ ਇੱਕ ਕਮਰਾ ਪਸੰਦ ਆਇਆ l 10 ਫਰਵਰੀ ਨੂੰ ਐਡਵਾਂਸ ਦੇਣ ਗਈ ਪੀੜਿਤਾ ਨੂੰ ਰਾਜੂ ਆਪਣੇ ਨਾਲ ਘੁਮਾਉਂਦਾ ਰਿਹਾ l ਬਾਅਦ ਵਿੱਚ ਉਸ ਨੇ ਪੀੜਿਤਾ ਨੂੰ ਆਪਣੇ ਸਾਥੀ ਦੇ ਆਟੋ ਵਿੱਚ ਬਿਠਾ ਦਿੱਤਾ, ਜਿੱਥੇ ਆਟੋ ਚਾਲਕ ਨੇ ਆਪਣੇ ਕਈ ਸਾਥੀਆਂ ਨੂੰ ਵੀ ਬਿਠਾ ਲਿਆ l ਬਾਅਦ ਵਿੱਚ ਰਾਜੂ ਨੇ ਵੀ ਉਨ੍ਹਾਂ ਦੇ ਨਾਲ ਮਿਲ ਕੇ ਗੈਂਗਰੇਪ ਕੀਤਾ l ਮੁਲਜ਼ਮਾਂ ਨੇ ਸੁੰਨਸਾਨ ਜਗ੍ਹਾ ‘ਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ ਦਿੱਤਾ ਅਤੇ ਹੱਥ ਫੜ ਲਏ l ਸੱਤ ਅੱਠ ਲੋਕਾਂ ਨੇ ਉਸ ਦੇ ਨਾਲ ਗੈਂਗਰੇਪ ਕੀਤਾ l ਪੀੜਿਤਾ ਨੇ ਮੁਲਜ਼ਮਾਂ ਦੀ ਕਈ ਵਾਰ ਮਿੰਨਤਾਂ ਵੀ ਕੀਤੀਆਂ l ਵਿਰੋਧ ਕਰਨ ਦੇ ਬਾਅਦ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ ਹਨ l ਗੈਂਗਰੇਪ ਕਰਨ ਵਾਲੇ ਮੁਲਜ਼ਮਾਂ ਦੀ ਉਮਰ ਵੀਹ ਤੋਂ ਤੀਹ ਸਾਲ ਦੇ ਵਿੱਚ ਹੈ ਜਦਕਿ ਇੱਕ ਮੁਲਜ਼ਮ ਦੀ ਉਮਰ ਪੰਜਾਹ ਸਾਲ ਦੇ ਕਰੀਬ ਸੀ l ਪੀੜਿਤਾ ਦੇ ਅਨੁਸਾਰ ਇੱਕ ਮੁਲਜ਼ਮ ਕੇਸਧਾਰੀ ਸੀ ਅਤੇ ਬਾਕੀ ਦੇ ਕਲੀਨਸ਼ੇਵ ਸਨ l

Related posts

ਆਹ ਦੇਖੋ ਚੜਦੀ ਜਵਾਨੀ ‘ਚ ਮੁੰਡੇ ਨਾਲ ਕੀ ਹੋਇਆ

htvteam

ਮੁੰਡੇ ਨੂੰ ਮਾਰਨ ਵਾਲੀ ਮਾਂ ‘ਤੇ ਕੁੜੀ ਨੂੰ ਵੀ ਮਾਰਨ ਦਾ ਸ਼ੱਕ, ਪੁਲਿਸ ਕੱਢੇਗੀ ਕਬਰ ਵਿੱਚੋਂ ਲਾਸ਼

Htv Punjabi

ਆਹ ਬੂਟਾ ਪੁਰਾਣੀ ਤੋਂ ਪੁਰਾਣੀ ਸ਼ੂਗਰ ਨੂੰ ਦਿਨਾਂ ‘ਚ ਨਾਰਮਲ ਕਰਨੀ ਸ਼ੁਰੂ ਕਰ ਦਿੰਦੇ

htvteam

Leave a Comment