ਬੈਂਡ ਬਾਜੇ ਨਾਲ ਡੀਸੀ ਦਫਤਰ ਪਹੁੰਚੇ ਟੀਟੂ ਬਾਣੀਆ
ਬੁੱਢੇ ਨਾਲੇ, ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਰਾਵਣ ਰੂਪੀ ਪੁਤਲੇ ਵੀ ਲੈ ਕੇ ਪਹੁੰਚੇ
ਸਰਕਾਰਾਂ ਖਿਲਾਫ਼ ਜਤਾਇਆ ਰੋਸ
ਦੁਸ਼ਹਿਰੇ ਤੋਂ ਪਹਿਲਾਂ ਟੀਟੂ ਬਾਣੀਆਂ ਵੱਲੋਂ ਬੁੱਢੇ ਨਾਲੇ, ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਰਾਵਣ ਰੂਪੀ ਪੁਤਲਿਆਂ ਅਤੇ ਬੈਂਡ ਬਾਜੇ ਦੇ ਨਾਲ ਲੁਧਿਆਣਾ ਦੇ ਡੀਸੀ ਦਫਤਰ ਵਿਖੇ ਇੱਕ ਵੱਖਰੇ ਢੰਗ ਨਾਲ ਆਪਣਾ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਟੀਟੂ ਬਾਣੀਆਂ ਨੇ ਰੋਸ ਪ੍ਰਗਟਾਇਆ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਨਾਕਾਮ ਰਹੀਆਂ ਹਨ। ਉਹ ਵੀ ਕਈ ਵਾਰ ਰੋਸ਼ ਪ੍ਰਦਰਸ਼ਨਾਂ ਅਤੇ ਮੰਗ ਪੱਤਰਾਂ ਨਾਲ ਆਪਣਾ ਵਿਰੋਧ ਪ੍ਰਗਟ ਕਰ ਚੁੱਕੇ ਹਨ। ਉਹਨਾਂ ਨੇ ਆਗੂਆਂ ਨੂੰ ਲੋਕਾਂ ਨਾਲ ਜੁੜੇ ਅਸਲ ਮੁੱਦਿਆਂ ਤੇ ਸਿਆਸਤ ਕਰਨ ਦੀ ਅਪੀਲ ਕੀਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post