Htv Punjabi
Punjab Video

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਹੋਵੇ, ਬੰਦਿਆ ਵਾਲਾ ਕੀਤਾ ਕੰਮ

ਹੁਣ ਵਿਦੇਸ਼ਾਂ ਵਰਗੀ AI ਟੈਕਨੋਲੋਜੀ ਵਰਤੀ ਜਾ ਰਹੀ ਹੈ ਪੰਜਾਬ ਦੇ ਖੇਤਾਂ ਵਿੱਚ
ਪ੍ਰਭਜੋਤ ਤੇ ਉਸਦਾ ਪਤੀ ਕਿਸਾਨਾਂ ਦੇ ਖੇਤਾਂਚ ਡਰੋਨ ਨਾਲ ਸਪਰੇਅ ਕਰਦੇ
ਪਿੰਡ ਪੰਨਵਾ ਦੀ ਘਰੇਲੂ ਮਹਿਲਾ ਪ੍ਰਭਜੋਤ ਕੌਰ ਬਣੀ ਕਿਸਾਨਾਂ ਲਈ ਪ੍ਰੇਰਣਾ
AI ਡਰੋਨ ਟੈਕਨੋਲੋਜੀ ਨਾਲ ਖੇਤਾਂ ਵਿੱਚ ਲਿਆ ਇਨਕਲਾਬ
ਕੇਂਦਰ ਸਰਕਾਰ ਦੀ ਸਕੀਮ ਤਹਿਤ 18 ਲੱਖ ਰੁਪਏ ਦਾ ਡਰੋਨ ਮਿਲਿਆ,,15 ਮਿੰਟ ‘ਚ 2 ਏਕੜ ਖੇਤਾਂ ਵਿੱਚ ਕਰਦੀ ਹੈ ਸਪਰੇ,,,,ਇੱਕ ਸਾਲ ਵਿੱਚ ਹੁਣ ਤੱਕ ਹਜਾਰਾਂ ਏਕੜ ਤੋਂ ਵੱਧ ਫਸਲਾਂ ‘ਤੇ ਕੀਤਾ ਡਰੋਨ ਸਪਰੇ,,ਹਰ ਰੋਜ਼ 5 ਤੋਂ 10 ਹਜ਼ਾਰ ਰੁਪਏ ਦੇ ਮਿਲ ਰਹੇ ਆਰਡਰ,,,,ਉਮੀਦ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਿਲੀ ਟ੍ਰੇਨਿੰਗ,,ਘਰੇਲੂ ਮਹਿਲਾ ਤੋਂ ਟੈਕਨੋਲੋਜੀ ਮਾਹਰ ਬਣੀ ਪ੍ਰਭਜੋਤ ਕੌਰ,,ਪੰਜਾਬ ਦੀਆਂ ਮਹਿਲਾਵਾਂ ਲਈ ਬਣੀ ਰੋਲ ਮਾਡਲ,,,,,

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੰਨਵਾ ਦੀ ਇੱਕ ਘਰੇਲੂ ਮਹਿਲਾ ਹੁਣ ਕਿਸਾਨਾਂ ਲਈ ਪ੍ਰੇਰਣਾ ਬਣ ਗਈ ਹੈ। ਪ੍ਰਭਜੋਤ ਕੌਰ ਨੇ ਆਧੁਨਿਕ AI ਡਰੋਨ ਟੈਕਨੋਲੋਜੀ ਨੂੰ ਆਪਣੇ ਹੌਸਲੇ ਨਾਲ ਜੋੜ ਕੇ ਖੇਤਾਂ ਵਿੱਚ ਇਨਕਲਾਬ ਲੈਕੇ ਆਈ ਹੈ।” “ਉਮੀਦ ਫਾਊਂਡੇਸ਼ਨ ਨਾਲ ਜੁੜ ਕੇ ਪ੍ਰਭਜੋਤ ਨੇ ਦਿੱਲੀ ਵਿੱਚ ਟ੍ਰੇਨਿੰਗ ਲਈ, ਜਿਸ ਤੋਂ ਬਾਅਦ ਉਸਨੂੰ ਕੇਂਦਰ ਸਰਕਾਰ ਦੀ ਸਕੀਮ ਤਹਿਤ 18 ਲੱਖ ਰੁਪਏ ਕੀਮਤ ਵਾਲਾ ਇੱਕ ਰਿਕਸਾ ਅਤੇ ਇਹ ਬੈਟਰੀ ਨਾਲ ਚੱਲਣ ਵਾਲਾ ਅਤੀ-ਆਧੁਨਿਕ ਡਰੋਨ ਮਿਲਿਆ।”

ਪਹਿਲਾਂ ਸਿਰਫ ਘਰ ਦਾ ਕੰਮ ਕਰਦੀ ਸੀ, ਖੇਤਾਂ ਵਿੱਚ ਜਾਣਾ ਬਹੁਤ ਮੁਸ਼ਕਿਲ ਲੱਗਦਾ ਸੀ। ਪਰ ਪਤੀ ਦੇ ਸਹਿਯੋਗ ਨਾਲ ਹੁਣ ਮੈਂ ਹਰ ਰੋਜ਼ ਖੇਤਾਂ ਵਿੱਚ ਡਰੋਨ ਨਾਲ ਸਪਰੇ ਕਰ ਰਹੀ ਹਾਂ। ਦਿਨ ਦਾ 5 ਤੋਂ 10 ਹਜ਼ਾਰ ਰੁਪਏ ਦਾ ਆਰਡਰ ਵੀ ਮਿਲ ਜਾਂਦਾ ਹੈ।” “ਪ੍ਰਭਜੋਤ ਦਾ ਕਹਿਣਾ ਹੈ ਕਿ ਉਹ 15 ਮਿੰਟ ਵਿੱਚ 2 ਏਕੜ ਵਿੱਚ ਸਪਰੇ ਕਰ ਦਿੰਦੇ ਹਨ। ਹੁਣ ਤੱਕ ਉਹ ਧਾਨ, ਮੱਕੀ, ਗੰਨਾ ਅਤੇ ਆਲੂਆਂ ਦੀ ਫਸਲਾਂ ਉੱਪਰ 100 ਏਕੜ ਤੋਂ ਵੱਧ ਖੇਤਰ ਵਿੱਚ ਸਪਰੇ ਕਰ ਚੁੱਕੇ ਹਨ।”

“ਸਾਡੇ ਲਈ ਚੈਲੰਜ ਸੀ ਕਿ ਮਹਿਲਾਵਾਂ ਨੂੰ ਡਰੋਨ ਮਿਲਣ ਤੋਂ ਬਾਅਦ ਰੋਜ਼ਾਨਾ ਖੇਤਾਂ ਵਿੱਚ ਕਿਵੇਂ ਲਿਆਂਦਾ ਜਾਵੇ। ਪਰ ਪ੍ਰਭਜੋਤ ਨੇ ਇਹ ਕਰ ਕੇ ਵਿਖਾਇਆ ਹੈ। ਉਸਦੇ ਕੋਲ ਵੱਡੇ ਆਰਡਰ ਆ ਰਹੇ ਹਨ, ਇਹ ਸਾਡੀ ਮਿਹਨਤ ਦੀ ਕਾਮਯਾਬੀ ਹੈ।” “ਘਰੇਲੂ ਮਹਿਲਾ ਤੋਂ ਟੈਕਨੋਲੋਜੀ ਮਾਹਰ ਬਣੀ ਪ੍ਰਭਜੋਤ ਕੌਰ ਨਾ ਸਿਰਫ ਆਪਣੇ ਪਰਿਵਾਰ ਲਈ, ਬਲਕਿ ਪੰਜਾਬ ਦੇ ਕਿਸਾਨਾਂ ਲਈ ਵੀ ਇੱਕ ਨਵਾਂ ਰਾਹ ਖੋਲ੍ਹ ਰਹੀ ਹੈ। ਉਸਦਾ ਹੌਸਲਾ ਸਾਬਤ ਕਰ ਰਿਹਾ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਅਸੰਭਵ ਕੁਝ ਵੀ ਨਹੀਂ।”,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

htvteam

ਬਿਨਾਂ ਸਕਿਉਰਿਟੀ ਇਕੱਲੇ ਸੜਕਾਂ ਤੇ “ਆਪ” ਦਾ ਇਹ ਵੱਡਾ ਵਿਧਾਇਕ

htvteam

ਕੁਆਰੀ ਭੈਣ ਵਿਆਹੇ ਵਰੇ ਭਰਾ ਤੋਂ ਕਰਦੀ ਸੀ ਅਜਿਹੀ ਡਿਮਾਂਡ, ਅੱਕੇ ਭਰਾ ਨੇ ਕਮਰਾ ਬੰਦ ਕਰਕੇ ਚੁੱਕ ਲਿਆ ਫੇਰ ਵੱਡਾ ਕਦਮ

Htv Punjabi

Leave a Comment