ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਫਸੇ ਭਾਰਤੀ ਨਾਗਰਿਕ ਹੁਣ ਵਤਨ ਵਾਪਸ ਆਉਣਾ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਦੀ ਸ਼ੁਰੂਆਤ ਇਕ ਵਾਰ ਫਿਰ ਤੋਂ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਅੱਜ ਇਕ ਰਾਜੂ ਨਾਮਕ ਕੈਦੀ ਨੂੰ ਰਿਹਾਅ ਕੀਤਾ ਗਿਆ ਜੋ ਕਿ ਲੰਮੇ ਸਮੇਂ ਤੋਂ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਸੀ ਉੱਥੇ ਹੀ ਅੱਜ ਵਾਹਗਾ ਬਾਰਡਰ ਰਾਸਤੇ ਉਹ ਭਾਰਤ ਦਾਖ਼ਲ ਹੋਇਆ ਜਿਸ ਨੂੰ ਲੈਣ ਵਾਸਤੇ ਖਾਸਾ ਪੁਲਿਸ ਵੱਲੋਂ ਤਿਆਰੀ ਕੀਤੀ ਗਈ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੀ ਤਾਂ ਉਹਨਾ ਦੱਸਿਆ ਕਿ ਪਾਕਿਸਤਾਨ ਵੱਲੋਂ ਅੱਜ 2:30 ਵਜੇ ਦੇ ਕਰੀਬ ਇਕ ਨਾਗਰਿਕ ਜਿਸ ਦਾ ਨਾਮ ਰਾਜੂ ਦੱਸਿਆ ਜਾ ਰਿਹਾ ਹੈ ਜੋ ਕਿ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਉਸ ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੂੰ ਅਸੀਂ ਲੈਣ ਵਾਸਤੇ ਪਹੁੰਚੇ ਹਨ ਅਤੇ ਜਲਦ ਹੀ ਉਹਦੇ ਮਾਂ ਬਾਪ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਜੋ ਕਿ ਉਸ ਨੂੰ ਉਹ ਲੈ ਕੇ ਜਾ ਸਕਣ ਉੱਥੇ ਹੀ ਅਗਰ ਜ਼ਿਕਰਯੋਗ ਗੱਲ ਕਰਨ ਵਾਲੀ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚ ਜੋ ਖਟਾਸ ਬਣੀ ਹੋਈ ਹੈ ਉਸ ਨੂੰ ਦੂਰ ਕਰਨ ਵਾਸਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਰਸਤੇ ਜ਼ਰੂਰ ਕੰਮ ਆਉਂਦੇ ਹਨ