ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ ਚ ਹੰਗਾਮਾ
ਨੌਜਵਾਨ ਵੱਲੋਂ ਆਟੋ ਚਾਲਕ ਦੀ ਕੀਤੀ ਕੁੱਟਮਾਰ
ਪੱਗ ਵੀ ਉਤਾਰੀ ਗਈ, ਲੋਕਾਂ ਦੀ ਹੋਈ ਭੀੜ
ਹੰਗਾਮੇ ਦੀ ਵੀਡੀਓ ਆਈ ਸਾਹਮਣੇ, ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਚ ਇੱਕ ਨੌਜਵਾਨ ਦੇ ਵੱਲੋਂ ਇੱਕ ਆਟੋ ਚਾਲਕ ਦੇ ਨਾਲ ਬਦਤਮੀਜੀ ਕਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇਹ ਵੀ ਦੱਸ ਦਈਏ ਕਿ ਉਕਤ ਨੌਜਵਾਨ ਨੇ ਆਟੋ ਚਾਲਕ ਦੀ ਪੱਗ ਤੱਕ ਉਤਾਰ ਦਿੱਤੀ ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਟੋ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਸ ਸੜਕ ਤੋਂ ਕਾਰਾਂ ਦੇ ਪਿੱਛੇ ਆਪਣਾ ਆਟੋ ਲੈ ਕੇ ਜਾ ਰਿਹਾ ਸੀ ਕਿ ਕਾਰਾਂ ਲੰਘਣ ਤੋਂ ਬਾਅਦ ਉਸ ਨੌਜਵਾਨ ਨੇ ਆਟੋ ਦੇ ਅੱਗੇ ਮੋਟਰਸਾਈਕਲ ਲਗਾ ਦਿੱਤਾ ਅਤੇ ਉਸ ਵੱਲੋਂ ਬਤਮੀਜੀ ਕੀਤੀ ਗਈ ਜਿਸ ਦਾ ਉਸਨੇ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਹੱਥਾਂ ਪਾਈ ਕਰ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਪੱਗ ਉਤਾਰੀ ਗਈ ਹੈ। ਆਟੋ ਚਾਲਕ ਨੇ ਕਿਹਾ ਕਿ ਇਸ ਸਬੰਧੀ ਮੌਕੇ ਤੇ ਉਸ ਨੇ ਪੁਲਿਸ ਨੂੰ ਸੱਦਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post