ਥਾਣੇ ਦੇ ਅੰਦਰ ਖੜ੍ਹੇ ਇਹ ਨਿੱਕੇ ਨਿੱਕੇ ਜਵਾਕ ਤੇ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਬਾਤ ਸੁਣ ਰਹੇ ਪੁਲਿਸ ਮੁਲਾਜ਼ਮ | ਇਹ ਕਿਸੇ ਵੱਲੋਂ ਲਿਆਏ ਨਹੀਂ ਗਏ ਬਲਕਿ ਇਹ ਆਪ ਇਥੇ ਆਏ ਨੇ, ਉਹ ਵੀ ਸ਼ਿਕਾਇਤ ਦਰਜ਼ ਕਰਵਾਉਣ | ਸ਼ਿਕਾਇਤ ਵੀ ਕਿਸੇ ਹੋਰ ਦੀ ਨਹੀਂ ਬਲਕਿ ਆਪਣੇ ਪਿਤਾ ਖ਼ਿਲਾਫ਼ |
ਇਸਦਾ ਕਾਰਨ ਜਾਣ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ, ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਾਪਾ ਇਹਨਾਂ ਨੂੰ ਚੀਜ਼ੀ ਲਈ ਪੈਸੇ ਨਹੀਂ ਦਿੰਦੇ ਇਸ ਲਈ ਇਹ ਥਾਣੇ ਸ਼ਿਕਾਇਤ ਦਰਜ਼ ਕਰਵਾਉਣ ਆਏ ਨੇ |
