Htv Punjabi
Crime Punjab Video

ਪਿੰਡ ਦੀਆਂ ਜਨਾਨੀਆਂ ਲੈ ਹੋਟਲਾਂ ਚ ਵੜ ਗਏ ਬੰਦੇ ! ਪਿੱਛੇ ਹੀ ਆ ਗਿਆ ਸਾਰਾ ਪਿੰਡ

ਕੋਟਕਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਣੇ ਨਿੱਜੀ ਹੋਟਲ ਨੂੰ ਨੇੜਲੇ
ਪਿੰਡਾਂ ਦੇ ਲੋਕਾਂ ਅਤੇ ਕਿਸਾਨ ਯੂਨੀਅਨ ਫਤਿਹ ਦੇ ਆਗੂਆਂ ਨੇ ਘੇਰਿਆ
ਹੋਟਲ ਅੰਦਰ ਕਥਿਤ ਵੇਸ਼ਵਾ ਵਿਰਤੀ ਦਾ ਧੰਦਾ ਚੱਲਣ ਦਾ ਸ਼ੱਕ
ਕਈ ਜੋੜਿਆਂ ਦੇ ਅੰਦਰ ਹੋਣ ਦਾ ਸ਼ੱਕ, ਮੌਕੇ ਤੇ ਪਹੁੰਚੀ ਪੁਲਿਸ
ਫਰੀਦਕੋਟ ਦੇ ਕਸਬਾ ਕੋਟਕਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਰਗਾੜੀ ਨੇਡ਼ੇ ਬਣੇ ਇਕ ਨਿੱਜੀ ਹੋਟਲ ਦੇ ਬਾਹਰ ਇਕੱਠੇ ਹੋ ਲੋਕਾਂ ਅਤੇ BKU ਫਤਿਹ ਦੇ ਕਾਰਕੁਨਾਂ ਵਲੋਂ ਹੋਟਲ ਦਾ ਘਿਰਾਓ ਕੀਤਾ ਗਿਆ ਅਤੇ ਮੌਕੇ ਪਹੁੰਚੀ ਪੁਲਿਸ ਵਲੋਂ ਹੋਟਲ ਅੰਦਰ ਰੇਡ ਕਰ ਕਈ ਜੋੜਿਆ ਨੂੰ ਡਿਟੇਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ SHO ਥਾਨਾਂ ਜੈਤੋ ਸੰਜੀਵ ਕੁਮਾਰ ਨੇ ਦਸਿਆ ਕਿ ਕਿਸਾਨ ਨੇਤਾ ਹਰਜਿੰਦਰ ਸਿੰਘ ਵਲੋਂ ਬਰਗਾੜੀ ਚੌਂਕੀ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ ਕਿ ਇਸ ਹੋਟਲ ਵਿਚ ਗੈਰ ਸਮਾਜਿਕ ਕਾਰੋਬਾਰ ਹੁੰਦਾ ਹੈ ਜਿਸ ਤੇ ਅੱਜ ਉਹ ਪੁਲਿਸ ਪਾਰਟੀ ਸਮੇਤ ਇਥੇ ਪਹੁੰਚੇ ਹਨ ਅਤੇ ਹਰਜਿੰਦਰ ਸਿੰਘ ਦੇ ਬਿਆਨਾਂ ਤੇ ਹੋਟਲ ਪ੍ਰਬੰਧਕਾਂ ਖਿਲਾਫ ਇਮੋਰਲ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਵਾਕਿਆ ਹੀ ਇਥੇ ਕੋਈ ਗੈਰ ਕਾਨੂੰਨੀ ਗਤੀ ਵਿਧੀਆਂ ਤਾਂ ਨਹੀਂ ਚੱਲ ਰਹੀਆਂ ਇਕ ਸਵਾਲ ਦੇ ਜਵਾਬ ਵਿਚ ਮੀਡੀਆ ਨਾਲ ਤਲਖ਼ ਹੁੰਦਿਆਂ SHO ਨੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਤੁਸੀਂ ਆਪ ਹੀ ਨਾਮ ਲਿਖਾ ਦਿਓ ਅੰਦਰ ਕੌਣ ਹੈ ਕੌਣ ਨਹੀ।

ਇਸ ਮੌਕੇ ਗੱਲਬਾਤ ਕਰਦਿਆਂ ਸ਼ਿਕਾਇਤ ਕਰਤਾ ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਇਸ ਹੋਟਲ ਵਿਚ ਕਥਿਤ ਦੇਹ ਵਪਾਰ ਦਾ ਕੰਮ ਚਲਦਾ ਹੈ, ਇਥੇ ਮੁੰਡੇ ਕੁੜੀਆਂ ਸ਼ਰੇਆਮ ਕਮਰੇ ਲੈ ਕੇ ਰਹਿੰਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਸਾਡੇ ਦੇਸ ਦਾ ਕਾਨੂੰਨ 18 ਸਾਲ ਤੋਂ ਉਪਰ ਦੀ ਉਮਰ ਦੇ ਲੜਕੇ ਲੜਕੀਆਂ ਨੂੰ ਖੁੱਲ੍ਹ ਦਿੰਦਾ ਹੈ ਪਰ ਸਾਡਾ ਵਿਰਸਾ, ਸਾਡਾ ਸੱਭਿਆਚਾਰ ਇਸ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਅਸੀਂ ਆਪਣੇ ਇਲਾਕੇ ਵਿਚ ਅਜਿਹਾ ਧੰਦਾ ਕਦੀ ਵੀ ਚੱਲਣ ਨਹੀ ਦੇਵਾਂਗਾ । ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਤਾਂ ਠੀਕ ਨਹੀਂ ਤਾਂ ਉਹ ਇਥੇ ਹੀ ਬੈਠ ਕੇ ਪ੍ਰਦਰਸ਼ਨ ਕਰਨਗੇ,,,,,

ਖਬਰ ਭੇਜੇ ਜਾਣ ਤੱਕ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ ਪਰ ਕਿੰਨੇ ਲੋਕਾਂ ਨੂੰ ਹੋਟਲ ਦੇ ਅੰਦਰੋਂ ਡਿਟੇਨ ਕੀਤਾ ਜਾ ਨਹੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਤੰਦੂਰ ਵਾਂਗੂੰ ਤਪਣ ਲੱਗਿਆ ਪੰਜਾਬ, ਰੈੱਡ ਅਲੱਰਟ ਜਾਰੀ

htvteam

ਦੇਖੋ ਕਾਲੀ ਸੜਕ ਸੈਕਿੰਟਾਂ ‘ਚ ਹੋਗੀ ਲਾਲੋ-ਲਾਲ

htvteam

ਹਰ ਰੋਜ਼ ਪੇਟ ਹੋਏਗਾ ਪੂਰੀ ਤਰ੍ਹਾਂ ਸਾਫ ਐਵੇਂ ਕਰੋ ਐਲੋਵੇਰਾ ਦਾ ਸਹੀ ਇਸਤੇਮਾਲ

htvteam

Leave a Comment