ਬੀਤੀ ਕਈ ਦਿਨ ਪਹਿਲਾਂ ਇਕ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ‘ਚ ਦੋ-ਤਿੰਨ ਨੌਜਵਾਨਾਂ ਨੇ ਇੱਕ ਔਰਤ ਨੂੰ ਫਿਰੋਜ਼ਪੁਰ ਦੇ ਬਾਜ ਵਾਲਾ ਚੌਕ ‘ਚ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ ਸੀ ਪਰ ਏਸ ਹਮਲੇ ਦੌਾਰਨ ਪੰਜਾਬ ਪੁਲਸ ਦੀ ਵੀ ਸ਼ਮਨਾਕ ਹਰਕਤ ਦੇਖਣ ਨੂੰ ਮਿਲੀ ਸੀ ਕਿਉਕਿ ਜਦੋ ਔਰਤ ਤੇ ਹਮਲਾ ਕੀਤਾ ਗਿਆ ਸੀ ਤਾਂ ਪੁਲਸ ਬਿਲਕੁਲ ਸਾਹਮਣੇ ਖੜ੍ਹੀ ਦੇਖ ਰਹੀ ਸੀ,,,,ਜਿਵੇਂ ਹੀ ਇਹ ਖਬਰਾਂ ਮੀਡੀਆਂ ;ਚ ਨਸ਼ਰ ਹੋਈਆਂ ਤਾਂ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਹੁਣ ਉਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਜਿਸ ਦੀ ਜਾਣਕਾਰੀ ਐਸ-ਪੀ-ਡੀ ਰਣਧੀਰ ਕੁਮਾਰ ਨੇ ਦਿੱਤੀ
ਮਿਲੀ ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਈ ਔਰਤ ਕਮਲੇਸ਼ ਨੇ ਸੁਖਰਾਜ ਨਾਮਕ ਨੌਜਵਾਨ ਦਾ ਕਤਲ ਕੀਤਾ ਸੀ। ਜਿਸਦੀ ਰੰਜਿਸ਼ ਨੂੰ ਲੈਕੇ ਸੁਖਰਾਜ ਦੇ ਭਰਾ ਅਜੇ ਨੇ ਹਮਲਾ ਕੀਤਾ ਸੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..