Htv Punjabi
Punjab Video

ਪੁੱਤ ਦੇ ਗਲਤ ਕੰਮਾਂ ਤੋਂ ਦੁਖੀ ਹੋਈ ਮਾਂ

ਇਕ ਪਾਸੇ ਤਾ ਪੰਜਾਬ ਪੁਲਿਸ ਨਸਿਆ ਖਿਲਾਫ਼ ਪਿੰਡ ਪਿੰਡ ਜਾ ਸੈਮੀਨਾਰ ਲਗਾ ਟੋਲ ਫਰੀ ਨੰਬਰ ਜਾਰੀ ਕਰ ਰਹੀ ਹੈ ਉਸੇ ਦੋਰਾਨ ਇੱਕ ਦੁਖਿਆਰੀ ਮਾਂ ਦੀ ਵੀਡੀਓ ਹੋਈ ਵਾਇਰਲ। ਜਿਸ ਵਿੱਚ ਆਪਣੇ ਪੁੱਤ ਨੂੰ ਨਸ਼ੇ ਦਾ ਆਦੀ ਹੋਣ ਤੇ ਰੋ-ਰੋ ਕੇ ਫਰਿਆਦ ਕਰ ਰਹੀ ਹੈ ਕਿ ਮੇਰੇ ਪੁੱਤ ਨੂੰ ਨਸ਼ੇ ਦੇ ਦਲ-ਦਲ ਵਿਚੋਂ ਬਾਹਰ ਕੱਢਿਆ ਜਾਵੇ। ਵੀਡੀਓ ਵਿੱਚ ਉਸਨੇ ਇਹ ਵੀ ਦੱਸਿਆ ਹੈ ਕਿ ਉਸਨੇ ਪੁਲਿਸ ਅਧਿਕਾਰੀਆਂ ਨਾਲ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ। ਅਤੇ ਨਸ਼ਾ ਵੇਚਣ ਵਾਲਿਆਂ ਦੇ ਨੰਬਰ ਵੀ ਪੁਲਿਸ ਨੂੰ ਦਿੱਤੇ। ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ,,,,,,,,,

ਸਮਾਜ ਸੇਵੀ ਪਰਮਜੀਤ ਢਿੱਲੋਂ ਨਾਲ ਜਦੋਂ ਵਾਇਰਲ ਵੀਡਿਓ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਕੁਝ ਸਮਾਂ ਪਹਿਲਾਂ ਹੀ ਮੈਂ ਸਮਰਾਲੇ ਹਲਕੇ ਵਿੱਚ ਇੱਕ ਮੁਹਿੰਮ ਚਲਾਈ ਸੀ “ਨਸ਼ਾ ਹਟਾਓ ਪੰਜਾਬ ਬਚਾਓ” ਜਿਸ ਵਿੱਚ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਇਸੇ ਮੁਹਿੰਮ ਦੇ ਤਹਿਤ ਇੱਕ ਦੁਖਿਆਰੀ ਮਾਂ ਮੇਰੇ ਕੋਲ ਆਈ। ਜਦੋਂ ਉਸ ਦੁਖਿਆਰੀ ਮਾਂ ਨੇ ਮੈਨੂੰ ਦੱਸਿਆ ਕਿ ਉਸ ਦਾ ਬੇਟਾ ਨਸ਼ੇ ਦੀ ਦਲਦਲ ਵਿੱਚ ਕਿਸ ਤਰਾਂ ਫਸ ਚੁੱਕਾ ਹੈ। ਤਾਂ ਮੇਰੇ ਮਨ ਨੂੰ ਠੇਸ ਲੱਗੀ। ਮਾਂ ਨੇ ਇਹ ਵੀ ਦੱਸਿਆ ਕਿ ਉਸ ਦੇ ਪੋਤੇ ਪੋਤੀਆਂ ਨੂੰ ਵੀ ਇਸ ਨਸ਼ੇ ਦੇ ਨਾਮ ਬਾਰੇ ਪਤਾ ਹੈ।

ਜਦੋਂ ਐਸ ਐਚ ਓ ਸਮਰਾਲਾ ਭਿੰਦਰ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਦੇ ਨੰਬਰ ਆ ਗਏ ਹਨ ਜਲਦ ਹੀ ਇਹਨਾਂ ਨੂੰ ਲੱਭ ਕੇ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।

ਦੇਖ ਲਓ ਸਾਡੇ ਪੰਜਾਬ ਦਾ ਆਹ ਹਾਲ ਹੋ ਚੁੱਕਿਆ। ਕੀ ਮਾਵਾਂ ਆਪਣੇ ਪੁੱਤਾਂ ਲਈ ਰੋਂਦੀਆਂ ਵਿਲਕ ਰਹੀਆਂ ਨੇ। ਕਿ ਸਾਡੇ ਪੁੱਤਾਂ ਨੂੰ ਨਸ਼ੇ ਦੀ ਦਲ ਦਲ ਤੋਂ ਬਚਾਇਆ ਜਾਵੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

BJP ਦੇ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤੇ

htvteam

ਬੀਬੀ ਜਗੀਰ ਕੌਰ ਦੀ ਅਗਵਾਈ ’ਚ 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ ਵਿਸ਼ੇਸ਼ ਜਥਾ

htvteam

ਬੰਦੇ ਨੂੰ ਘਰੇ ਬੁਲਾ ਕੇ ਜ਼ਨਾਨੀ ਨੇ ਕਰਵਾਏ ਆ ਕੰਮ, ਪੁਲਿਸ ਵਾਲੇ ਵੀ ਹੈਰਾਨ

Htv Punjabi

Leave a Comment