Htv Punjabi
Punjab

ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਟੈਕਸ ਘਟਾਉਣ ਦੀ ਅਪੀਲ!

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਅਤੇ ਇਸ ਲਈ ਲੋਕ ਸਰਕਾਰਾਂ ਦੇ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਵੀ ਕਸੂਰਵਾਰ ਮੰਨ ਰਹੇ ਨੇ ਪਰ ਇਸੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਸਫ਼ਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਨ੍ਹਾਂ ਵਿੱਚ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਹੀ ਹੋ ਰਿਹਾ ਹੈ ਕਿਉਂਕਿ 2017 ਦੋ ਉਨ੍ਹਾਂ ਦੇ ਕਮਿਸ਼ਨ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜਦੋਂ ਕਿ ਕੇਂਦਰ ਸਰਕਾਰ ਲਗਾਤਾਰ ਟੈਕਸ ਵਧਾ ਰਹੀ ਹੈ ਅਤੇ ਸੂਬਾ ਸਰਕਾਰ ਨੂੰ ਵੈਟ ਵੱਧ ਮਿਲ ਰਿਹਾ ਹੈ

ਪੈਟਰੋਲ ਪੰਪ ਐਸੋਸੀਏਸ਼ਨ ਲੁਧਿਆਣਾ ਦੇ ਮੈਂਬਰ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਪੈਟਰੋਲ ਪੰਪ ਵੀ ਬੰਦ ਕਰਨੇ ਪੈਣਗੇ ਕਿਉਂਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਪੰਜਾਬ ਨਾਲੋਂ ਸਸਤਾ ਹੈ ਪਰ ਸੂਬਾ ਸਰਕਾਰ ਇਸ ਵਿਚ ਕੋਈ ਰਾਹਤ ਨਹੀਂ ਦੇ ਰਹੀ ਜਿਸ ਕਰਕੇ ਲੋਕ ਗੁਆਂਢੀ ਸੂਬਿਆਂ ਦੇ ਵਿਚੋਂ ਪੈਟਰੋਲ ਪਵਾਉਣਾ ਜ਼ਿਆਦਾ ਪਸੰਦ ਕਰ ਰਹੇ ਨੇ ਜਿਸਦਾ ਨੁਕਸਾਨ ਦਾ ਪੈਟਰੋਲ ਪੰਪ ਡੀਲਰਾਂ ਨੂੰ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਉਹ ਖੁਦ ਨੁਕਸਾਨ ਝੱਲ ਰਹੇ ਨੇ ਬੀਤੇ ਚਾਰ ਸਾਲਾਂ ਦੇ ਵਿੱਚ ਉਨ੍ਹਾਂ ਦੀ ਕਮਿਸ਼ਨ ਚ ਕੋਈ ਵਾਧਾ ਨਹੀਂ ਹੋਇਆ ਸਗੋਂ ਜੋ ਪੈਟਰੋਲ ਦੀ ਗੱਡੀ ਪਹਿਲਾਂ ਅੱਠ ਲੱਖ ਦੀ ਆਉਂਦੀ ਸੀ ਹੁਣ ਗਿਆਰਾਂ ਲੱਖ ਦੀ ਆ ਰਹੀ ਹੈ..ਉਨ੍ਹਾਂ ਨੇ ਕਿਹਾ ਕਿ ਸਾਨੂੰ ਕਮਿਸ਼ਨ ਪੈਸਿਆਂ ਤੇ ਨਹੀਂ ਸਗੋਂ ਲਿਟਰ ਦੇ ਹਿਸਾਬ ਨਾਲ ਮਿਲਦਾ ਹੈ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਪੈਟਰੋਲ ਪੰਪ ਮਾਲਿਕ ਹੀ ਫੈਰੇਜ ਜਾ ਰਹੇ ਨੇ ਜਦੋਂ ਕਿ ਉਹ ਸਾਫ ਕਰਨਾ ਚਾਹੁੰਦੇ ਨੇ ਕਿ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ..ਨਾਲ ਹੀ ਉਨ੍ਹਾਂ ਨੇ ਵੀ ਕਿਹਾ ਕਿ ਲੋਕ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਨੂੰ ਛੱਡ ਕੇ ਬੈਟਰੀ ਅਤੇ ਸੀਐੱਨਜੀ ਵੱਲ ਜਾ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਵਿਕਰੀ ਲਗਾਤਾਰ ਘਟਦੀ ਜਾ ਰਹੀ ਹੈ

Related posts

ਲਓ ਜੀ ਕੈਨੇਡਾ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਕਰਤਾ ਵੱਡਾ ਐਲਾਨ

htvteam

ਆਹ ਦੇਖੋ ਗੁਰਦੁਆਰੇ ਕੀ ਹੋਇਆ ਜਦੋਂ ਅੰਦਰ ਵੜ੍ਹੇ ਮੁਸਲਮਾਨ

htvteam

ਹੋਸਟਲ ਦੇ ਬੰਦ ਕਮਰੇ ‘ਚ ਇੰਜੀਨੀਅਰ ਮੁੰਡੇ ਨੇ ਕੀਤਾ ਅਜਿਹਾ ਕੰਮ

htvteam