Htv Punjabi
Punjab

ਖਰਾਬ ਹੋਲੈਂਡ ਕੰਪਨੀ ਦੇ ਟਰੈਕਟਰ ਦੇਣ ਸਬੰਧੀ ਡੀਲਰ ਦੇ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

ਮੂਨਕ ਦੇ  ਪਿੰਡ ਫੂਲਦ ਦੇ ਇੱਕ ਕਿਸਾਨ ਜਸਵੰਤ ਸਿੰਘ ਨੂੰ ਸੁਰਜਨ ਮੋਟਰ ਦੇ ਹੋਲੈਂਡ ਟਰੈਕਟਰ ਏਜੰਸੀ ਦੇ ਡੀਲਰ ਵੱਲੋਂ ਦਿੱਤੇ ਗਏ ਖਰਾਬ ਹੋਲੈਂਡ ਟਰੈਕਟਰ ਦੇ ਰੋਸ ਵੱਜੋਂ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਸਰਪੰਚ ਪਿੰਡ ਫੂਲਦ, ਭੂਰਾ ਸਿੰਘ ਪੰਚ ਪਿੰਡ ਫੂਲਦ ਨੇ ਕਿਹਾ ਕਿ ਸਾਡੇ ਪਿੰਡ ਕਿਸਾਨ ਜਸਵੰਤ ਸਿੰਘ ਨੇ ਸੁਰਜਨ ਮੋਟਰ ਦੇ ਡੀਲਰ ਜੋ ਕਿ ਪਿੰਡ ਰਾਮਪੁਰਾ ਦਾ ਨੰਬਰਦਾਰ ਬਲਵਿੰਦਰ ਸਿੰਘ ਹੈ, ਤੋਂ 9 ਲੱਖ 20 ਹਜਾਰ ਦਾ ਟਰੈਕਟਰ ਦਸੰਬਰ 2020 ਵਿੱਚ ਖਰੀਦਿਆ ਸੀ। ਜਿਸ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਹੀ ਟਰੈਕਟਰ ਖਰਾਬ ਹੋਣਾ ਸੁਰੂ ਹੋ ਗਿਆ, ਮਗਲੈਲ ਚੁੱਕਦਾ ਹੈ, ਬੈਕ ਮਾਰਦਾ ਹੈ, ਅਤੇ ਹੋਰ ਕਈ ਸਾਰੇ ਨੁਕਸ ਦਿਖਾਏ ਦੇ ਰਹੇ ਹਨ। ਇਸ ਤੇ ਕਿਸਾਨ ਵੱਲੋਂ ਜਦੋਂ ਡੀਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਸਾਨ ਨੂੰ ਤਸੱਲੀਬਖਸ ਜਵਾਬ ਨਹੀਂ ਦਿੱਤਾ। ਅਸੀ ਮੰਗ ਕਰਦੇ ਹਾਂ ਕਿ ਉਕਤ ਖਰਾਬ ਹੋਏ ਟਰੈਕਟਰ ਦੀ ਥਾਂ ਸਾਨੂੰ ਨਵਾ ਟਰੈਕਟਰ ਦਿੱਤਾ ਜਾਵੇ ਤਾਂ ਜੋਂ ਅਸੀ ਆਪਣਾ ਖੇਤੀਬਾੜੀ ਦਾ ਕੰਮ ਚਲਾ ਸਕੀਏ

Related posts

ਮੀਂਹ ਪੈਂਦੇ ‘ਚ ਕਦੇ ਨਾ ਕਰੋ ਆਹ ਕੰਮ; ਆਹ ਦੇਖਲੋ ਪੂਰਾ ਘਰ ਕਿਵੇਂ ਹੋਇਆ ਬਰਬਾਦ

htvteam

ਸ਼ੋਲੇ ਫਿਲਮ ਵਾਂਗ ਨੌਜਵਾਨਾਂ ਨੇ ਪੂਰੇ ਸ਼ਹਿਰ ‘ਚ ਮਚਾਇਆ ਤਹਿਲਕਾ; ਦੇਖੋ ਵੀਡੀਓ

htvteam

ਕਮਰਾ ਬੰਦ ਕਰ ਨਾਬਾਲਿਗ ਕੁੜੀ ਕਰ ਗਈ ਹੱਦਾਂ ਪਾਰ

htvteam