Htv Punjabi
Uncategorized

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਭਾਰਤ ਲਈ 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਤੀਜਾ ਮੈਡਲ

ਪੈਰਿਸ ਓਲੰਪਿਕ ‘ਚ ਭਾਰਤ ਦੇ ਸਵਪਨਿਲ ਕੁਸਾਲੇ ਨੇ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ‘ਚ ਬੁੱਧਵਾਰ ਨੂੰ ਭਾਰਤ ਨੂੰ ਤੀਜਾ ਤਮਗਾ ਮਿਲਿਆ। ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਪੁਰਸ਼ ਵਰਗ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਨੇ ਕੁੱਲ 451.4 ਅੰਕ ਹਾਸਲ ਕੀਤੇ। ਖਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਸਾਲ ਦੇ ਓਲੰਪਿਕ ਵਿੱਚ ਹੁਣ ਤੱਕ ਤਿੰਨੋਂ ਤਗਮੇ ਸਿਰਫ਼ ਨਿਸ਼ਾਨੇਬਾਜ਼ੀ ਈਵੈਂਟ ਵਿੱਚ ਹੀ ਜਿੱਤੇ ਹਨ।

ਸਵਪਨਿਲ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪਹਿਲੀ ਵਾਰ ਕਿਸੇ ਭਾਰਤੀ ਨਿਸ਼ਾਨੇਬਾਜ਼ ਨੇ ਓਲੰਪਿਕ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿੱਚ ਤਮਗਾ ਜਿੱਤਿਆ ਹੈ।

ਮੈਡਲ ਜਿੱਤਣ ਤੋਂ ਬਾਅਦ ਸਵਪਨਿਲ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਮੈਂ ਦੇਸ਼ ਲਈ ਮੈਡਲ ਜਿੱਤਿਆ। ਫਾਈਨਲ ਦੌਰਾਨ ਮੈਂ ਬਹੁਤ ਘਬਰਾ ਗਿਆ ਸੀ, ਮੇਰੇ ਦਿਲ ਦੀ ਧੜਕਣ ਵਧ ਗਈ ਸੀ।

Related posts

ਰਿਸ਼ੀ ਕਪੂਰ ਦੇ ਦਾਦੇ ਦਾ ਉਹ ਪਿੰਡ ਜਿੱਥੇ ਉਹ ਕਦੀ ਨਹੀਂ ਗਿਆ ਪਰ ਲੋਕਾਂ ਦੇ ਨੇ ਖੋਲ੍ਹੇ ਵੱਡੇ ਰਾਜ਼

Htv Punjabi

ਆਹ ਕੋਰੋਨਾ ਦੇ ਡਰੋਂ ਕਿਵੇਂ ਕਰਾਇਆ ਵਿਆਹ ਇਸ ਜੋੜੇ ਨੇ, ਬਜ਼ੁਰਗਾਂ ਨੇ ਕਰਵਾਇਆ ਉਹ ਕੰਮ ਜਿਸ ਤੋਂ ਅਕਸਰ ਬੱਚਿਆਂ ਨੂੰ ਰੋਕਿਆ ਕਰਦੇ ਨੇ

Htv Punjabi

ਕਰੋਨਾ: ਵਿਗਿਆਨਿਕ ਦੇਣਗੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਟ੍ਰੇਨਿੰਗ, ਦੇਖੋ ਇਲਾਜ ਕਰਨ ਦਾ ਕੱਢਿਆ ਕਿਹੜਾ ਨਵਾਂ ਤਰੀਕਾ

Htv Punjabi

Leave a Comment