ਕਾਰ ਸਵਾਰ ਚਾਰ ਲੁਟੇਰਿਆਂ ਨੇ ਲੁੱਟਿਆ ਮੋਟਰਸਾਈਕਲ ਸਵਾਰ
25 ਹਜਾਰ ਰੁਪਏ ਖੋਹਕੇ ਫਰਾਰ
ਤੇਜ ਧਾਰ ਹਥਿਆਰ ਨਾਲ ਦੋਨੇ ਗੁੱਟ ਵੱਢੇ
ਗੰਭੀਰ ਹਾਲਤ ਦੇਖਦੇ ਹੋਏ ਚੰਡੀਗੜ੍ਹ ਹਸਪਤਾਲ ਕੀਤਾ ਗਿਆ ਰੈਫਰ
ਜ਼ਿਲਾ ਖੰਨਾ ਦੇ ਪਿੰਡ ਬਾਲਿਓ ਨਜਦੀਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਪਿੰਡ ਬਾਲਿਓ ਦੇ ਨਜ਼ਦੀਕ ਇੱਕ ਅਲਟੋ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਰੀਬ 25 ਹਜਾਰ ਰੁਪਏ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਸਮਰਾਲਾ ਜੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਦੋਨੇ ਗੁੱਟ ,ਪੈਰ, ਸਿਰ ਅਤੇ ਪਟ ਤੇ ਬੁਰੀ ਤਰ੍ਹਾਂ ਵਾਰ ਕਰਕੇ ਗੰਭੀਰ ਜਖਮ ਕੀਤੇ ਗਏ। ਘਟਨਾ ਦਾ ਪਤਾ ਚੱਲ ਰਹੀ ਸਮਰਾਲਾ ਪੁਲਿਸ ਟੀਮ ਸਮਰਾਲਾ ਸਿਵਲ ਹਸਪਤਾਲ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ।
ਕੌਂਸਲਰ ਸੇਵਾ ਸਿੰਘ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਗੋਪੀ ਜੋ ਕਿ ਮਾਛੀਵਾੜਾ ਸਾਹਿਬ ਵਿਖੇ ਮੀਟ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਜਦੋਂ ਉਹ ਆਪਣੇ ਘਰ ਵਾਪਸ ਆਉਣ ਲਈ ਆਪਣੇ ਮੋਟਰਸਾਈਕਲ ਤੇ ਸਮਰਾਲੇ ਵੱਲ ਨੂੰ ਆਉਣ ਲੱਗਿਆ ਤਾਂ ਜਦੋਂ ਉਹ ਪਿੰਡ ਬਾਲਿਓ ਦੇ ਨਜ਼ਦੀਕ ਪਹੁੰਚਿਆ ਤਾਂ ਉਸਦੇ ਪਿੱਛੇ ਤੋਂ ਆ ਰਹੀ ਇੱਕ ਅਲਟੋ ਕਾਰ ਵਿੱਚ ਸਵਾਰ ਚਾਰ ਲੁਟੇਰਿਆਂ ਨੇ ਉਸਦੇ ਮੋਟਰਸਾਈਕਲ ਵਿੱਚ ਪਿੱਛੇ ਤੋਂ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਉਸ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਤੋਂ ਕਰੀਬ 25 ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ । ਜਿਸ ਨੂੰ ਜਦੋਂ ਸਮਰਾਲਾ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ ਅਤੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਦੇ ਵਿੱਚ ਸਮਰਾਲਾ ਅਤੇ ਆਲੇ ਦੁਆਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨਾਂ ਦੀ ਗੱਡੀ ਨੂੰ ਵੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
