ਮਾਮਲਾ ਹੈ ਜ਼ਿਲ੍ਹਾ ਰੋਪੜ ਦੇ ਪਿੰਡ ਨਾਨਗਰਾਂ ਦਾ, ਜਿੱਥੇ ਅੰਮ੍ਰਿਤਪਾਲ ਧੀਮਾਨ ਨਾਂ ਦਾ ਵਿਅਕਤੀ ਇੱਕ ਪ੍ਰਾਈਵੇਟ ਸਕੂਲ ਚਲਾਉਂਦਾ ਸੀ | ਅਮ੍ਰਿਤਪਾਲ ਦਾ ਆਪਣਾ ਕੋਈ ਬੱਚਾ ਨਹੀਂ ਹੈ। ਉਸ ਨੇ ਆਪਣੇ ਛੋਟੇ ਭਰਾ ਦੀ ਬੇਟੀ ਨੂੰ ਗੋਦ ਲਿਆ ਹੈ।
ਅਮ੍ਰਿਤਪਾਲ ਪਿੰਡ ਨਾਨਗਰਾਂ ਵਿਖੇ ਆਪਣਾ ਇੱਕ ਪ੍ਰਾਈਵੇਟ ਸਕੂਲ ਚਲਾ ਰਿਹਾ ਸੀ, ਜਿਸਦਾ ਆਪ ਹੀ ਪ੍ਰਿੰਸੀਪਲ ਸੀ | ਸੂਤਰਾਂ ਮੁਤਾਬਿਕ ਅਮ੍ਰਿਤਪਾਲ ਪਿਛਲੇ 12 ਸਾਲਾਂ ਤੋਂ ਨਾਬਾਲਗ ਵਿਦਿਆਰਥਣਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦਾ ਅਸ਼ਲੀਲ ਵੀਡੀਓ ਬਣਾ ਅਤੇ ਫੋਟੋਆਂ ਖਿੱਚ ਕੇ ਸਰੀਰਕ ਸ਼ੋਸ਼ਣ ਕਰਦਾ ਸੀ।
ਇੱਕ ਦਿਨ 2010 ‘ਚ ਅਮ੍ਰਿਤਪਾਲ ਨੇ ਆਪਣੇ ਬਚਪਨ ਦੇ ਦੋਸਤ ਸ਼ਿਵ ਕੁਮਾਰ ਨੂੰ ਆਪਣਾ ਲੈਪਟਾਪ ਠੀਕ ਕਰਵਾਉਣ ਨੂੰ ਦਿੱਤਾ | ਇਸ ਦੌਰਾਨ ਜਦੋਂ ਸ਼ਿਵ ਇਕ ਕੰਪਿਊਟਰ ਮੈਕੇਨਿਕ ਕੋਲੋਂ ਲੈਪਟਾਪ ਠੀਕ ਕਰਨ ਲਈ ਪਹੁੰਚਿਆ ਤਾਂ ਉਸ ‘ਚੋ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਵਾਲਾ ਸਾਮਾਨ ਮਿਲਿਆ।
ਫਿਰ ਅੰਮ੍ਰਿਤਪਾਲ ਵੱਲੋਂ ਲੈਪਟਾਪ ਵਿਚ ਰੱਖਿਆ ਅਸ਼ਲੀਲ ਵੀਡੀਓ ਸ਼ਿਵ ਕੁਮਾਰ ਨੇ ਕੱਢ ਲਿਆ ਸੀ ਤੇ ਵੀਡੀਓ ਜਨਤਕ ਕਰ ਦਿੱਤੀਆਂ ।
previous post
