Htv Punjabi
Punjab Video

ਵੋਟਾਂ ਪਾਉਣ ਤੋਂ ਪਹਿਲਾਂ ਦੇਖਲੋ ਆਹ ਵੀਡੀਓ

ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਕੱਲ ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਅੱਜ ਚੋਣ ਅਮਲੇ ਨੂੰ ਆਪੋ ਆਪਣੇ ਵਾਰਡਾਂ ਦੇ ਲਈ ਬੈਲਟ ਪੇਪਰ ਅਲਾਟ ਕਰ ਦਿੱਤੇ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਅਤੇ ਉਸੇ ਦਿਨ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਲ 941 ਪਿੰਡਾਂ ਦੇ ਲਈ ਵੋਟਿੰਗ ਹੋਣੀ ਹੈ ਜਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪਿੰਡ ਲੁਧਿਆਣਾ ਵਨ ਅਤੇ ਲੁਧਿਆਣਾ ਟੂ ਦੇ ਵਿੱਚ ਹਨ। ਇਹਨਾਂ 941 ਪਿੰਡਾਂ ਦੇ ਲਈ ਕੁੱਲ 3779 ਸਰਪੰਚ ਉਮੀਦਵਾਰ ਲਈ ਅਤੇ 13 ਹਜ਼ਾਰ 168 ਪੰਚ ਉਮੀਦਵਾਰਾਂ ਵੱਲੋਂ ਦਸਤਾਵੇਜ਼ ਦਾਖਲ ਕੀਤੇ ਗਏ ਸਨ ਜਿਨਾਂ ਦੇ ਵਿੱਚੋਂ 134 ਸਰਪੰਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਅਤੇ ਕੁੱਲ 537 ਪੰਜ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਕੁੱਲ ਚੋਣ ਮੈਦਾਨ ਦੇ ਵਿੱਚ 3645 ਸਰਪੰਚ ਉਮੀਦਵਾਰ ਅਤੇ 12 ਹਜ਼ਾਰ 631 ਪੰਜ ਉਮੀਦਵਾਰ 941 ਪਿੰਡਾਂ ਲਈ ਚੋਣ ਮੈਦਾਨ ਦੇ ਵਿੱਚ ਹਨ।

ਚੋਣ ਅਮਲੇ ਨੇ ਕਿਹਾ ਕਿ ਉਹਨਾਂ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਕਿਹਾ ਸੀ ਕਿ ਉਸੇ ਦਿਨ ਵੋਟਾਂ ਦੇ ਨਤੀਜੇ ਨਾ ਕੱਢੇ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਤਣਾਅਪੂਰਨ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਨੂੰ ਲੈ ਕੇ ਸੁਰੱਖਿਆ ਦੇ ਸਵਾਲ ਖੜੇ ਹੋ ਜਾਂਦੇ ਹਨ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨਾਮਜ਼ਦਗੀਆਂ ਭਰਨ ਵੇਲੇ ਜੋ ਮਾਹੌਲ ਬਣਿਆ ਸੀ ਅਜਿਹਾ ਮਾਹੌਲ ਨਤੀਜਿਆਂ ਵੇਲੇ ਵੀ ਬਣ ਜਾਂਦਾ ਹੈ ਇਸ ਕਰਕੇ ਹਾਰ ਜਿੱਤ ਬਹੁਤ ਘੱਟ ਵੋਟਾਂ ਨਾਲ ਹੁੰਦੀ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਬਲੋਕ ਪੱਧਰ ਤੇ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਜਿਸ ਨਾਲ ਸੁਰੱਖਿਆ ਵੀ ਲੋੜਿੰਦੀ ਹੋ ਜਾਵੇਗੀ ਅਤੇ ਨਤੀਜੇ ਵੀ ਸਹੀ ਢੰਗ ਨਾਲ ਸਾਹਮਣੇ ਆਉਣਗੇ ਪਰ ਉਹਨਾਂ ਕਿਹਾ ਕਿ ਇਸ ਲਈ ਇੱਕ ਦਿਨ ਦਾ ਸਮਾਂ ਘੱਟੋ ਘੱਟ ਵਿੱਚ ਜਰੂਰ ਰੱਖਣਾ ਚਾਹੀਦਾ ਹੈ ਅਗਲੇ ਦਿਨ ਵੋਟਾਂ ਦੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ

ਸੋ ਦੇਖਿਆ ਜਾਵੇ ਤਾਂ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹ ਪਰ ਕਈ ਪਿੰਡਾਂ ਦੇ ਵਿੱਚੋਂ ਚੋਣਾਂ ਹੋਣਗੀਆਂ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਆਹ ਵਾਲੇ ਘਰ ਚ ਚੱਲੀ ਗੋਲੀ, ਵੀਡੀਓ ਵਾਇਰਲ

htvteam

ਬਰਖ਼ਾਸਤ ਕਾਂਸਟੇਬਲ ਤੇ ਗਾਇਕਾ ਅਫ਼ਸਾਨਾ ਖਾਂ ਬਾਰੇ ਵੱਡਾ ਖੁਲਾਸਾ !

htvteam

ਵੱਖ-ਵੱਖ ਹਲਕਿਆਂ ਚ ਦੇਖੋ ਵੋਟਾਂ ਨੂੰ ਲੈਕੇ ਕਿੱਦਾਂ ਦਾ ਮਾਹੌਲ

htvteam

Leave a Comment