Htv Punjabi
Punjab Video

ਪੰਜਾਬੀਆਂ ਨਾਲ ਹੋ ਰਹੇ ਨੇ ਆਹ ਕੰਮ

ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋ ਤਾਂ ਆਹ ਖ਼ਬਰ ਧਿਆਨ ਨਾਲ ਦੇਖਲੋ,, ਕਿਉਕਿ ਹੁਣ ਵਿਦੇਸ਼ ਦੀ ਧਰਤੀ ਪੰਜਾਬੀਆਂ ਲਈ ਕਾਲ ਬਣਦੀ ਦਿਖਾਈ ਦੇ ਰਹੀ ਆ ,,,ਹੁਣ ਪੰਜਾਬੀ ਉੱਥੇ ਸੁਰੱਖਿਅਤ ਨਹੀਂ,,, ਤੇ ਲਾਸ਼ਾ ਹੀ ਪੰਜਾਬ ਨੂੰ ਪਰਤ ਰਹੀਆਂ ਨੇ,,, ਜੀ ਹਾਂ ਵਿਦੇਸ਼ਾਂ ‘ਚ ਪੰਜਾਬੀ ਵਿਅਕਤੀਆਂ ਦੇ ਲਗਾਤਾਰ ਕਤਲ ਹੋ ਰਹੇ ਹਨ। ਤਾਜ਼ਾ ਮਾਮਲਾ ਫਿਲੀਪੀਨਜ਼ ਦੇ ਮਨੀਲਾ ਤੋਂ ਸਾਮਣੇ ਆਇਆ। ਇੱਥੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ। ਮ੍ਰਿਤਕ ਗੁਰਦੇਵ ਸਿੰਘ (58) ਖੰਨਾ ਦੇ ਨੰਦ ਸਿੰਘ ਐਵੀਨਿਊ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਮਨੀਲਾ ਵਿੱਚ ਫਾਈਨਾਂਸ ਦਾ ਕਾਰੋਬਾਰ ਕਰ ਰਿਹਾ ਸੀ।

ਕਤਲ ਦੀ ਖਬਰ ਮਿਲਣ ਤੋਂ ਬਾਅਦ ਖੰਨਾ ‘ਚ ਰਹਿੰਦੇ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਰਿਸ਼ਤੇਦਾਰ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਗੁਰਦੇਵ ਸਿੰਘ ਅਤੇ ਉਸਦਾ ਲੜਕਾ ਮਨੀਲਾ ਵਿੱਚ ਫਾਈਨਾਂਸ ਦਾ ਕਾਰੋਬਾਰ ਕਰਦੇ ਸਨ। ਇਨ੍ਹੀਂ ਦਿਨੀਂ ਗੁਰਦੇਵ ਸਿੰਘ ਦਾ ਪੁੱਤਰ ਪੰਜਾਬ ਆਇਆ ਹੋਇਆ ਹੈ। ਗੁਰਦੇਵ ਸਿੰਘ ਮਨੀਲਾ ਵਿਖੇ ਸੀ। ਤੇ ਪਰਿਵਾਰ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਲਖਵੀਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਸੁਰੱਖਿਅਤ ਨਹੀਂ ਹਨ। ਕੇਂਦਰ ਸਰਕਾਰ ਨੂੰ ਇਸਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

ਦੂਜੇ ਪਾਸੇ ਲਾਸ਼ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਏ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਜਿਗਰੀ ਯਾਰ ਨੇ ਘਰ ਬੁਲਾਕੇ ਕੀਤੀ ਯਾਰਮਾਰ

htvteam

ਕੋਰੋਨਾ ਕਾਰਨ ਦੇਖੋ ਕਿਵੇਂ ਹੋ ਰਹੇ ਨੇ ਝਗੜੇ, ਵੱਧ ਰਹੇ ਨੇ ਤਲਾਕ ਦੇ ਮਾਮਲੇ

Htv Punjabi

ਹੁਣੇ-ਹੁਣੇ ਆਹ ਸ਼ਹਿਰ ਦੇ ਬੱਸ ਸਟੈਂਡ ‘ਚ ਚੱਲੀਆਂ ਠਾ ਠਾ ਗੋਲੀਆਂ

htvteam

Leave a Comment