Htv Punjabi
Punjab

ਕੋਰੋਨਾ ਕਾਰਨ ਦੇਖੋ ਕਿਵੇਂ ਹੋ ਰਹੇ ਨੇ ਝਗੜੇ, ਵੱਧ ਰਹੇ ਨੇ ਤਲਾਕ ਦੇ ਮਾਮਲੇ

ਚੰਡੀਗੜ੍ਹ : ਜਿਓਂ ਜਿਓਂ ਕੋਰੋਨਾ ਵਾਇਰਸ ਦੀ ਦਹਿਸ਼ਤ ਦੁਨੀਆਂ ਭਰ ਵਿੱਚ ਫੈਲਦੀ ਜਾ ਰਹੀ ਹੈ, ਤਿਓਂ ਤਿਓਂ ਸਾਰੇ ਦੇਸ਼ ਆਪੋ ਆਪਣੇ ਨਾਗਰਿਕਾਂ ਉੱਤੇ ਪਾਬੰਦੀਆਂ ਵਧਾਉਂਦੇ ਜਾ ਰਹੇ ਹਨ।ਜਿੱਥੇ ਇੱਕ ਪਾਸੇ ਕਈ ਸਰਕਾਰੀ ਅਦਾਰੇ ਬੰਦ ਕਰ ਦਿੱਤੇ ਗਏ ਹਨ ਉੱਥੇ ਦੂਜੇ ਪਾਸੇ ਨਿੱਜੀ ਅਤੇ ਵਪਾਰਿਕ ਸੰਸਥਾਵਾਂ ਉੱਤੇ ਵੀ ਕੋਰੋਨਾ ਦਾ ਡੂੰਘਾ ਅਸਰ ਪਿਆ ਹੈ।ਕੁੱਲ ਮਿਲਾ ਕੇ ਵਪਾਰਕ ਅਤੇ ਸਰਕਾਰੀ ਅਦਾਰਿਆਂ ਦਾ ਰਸ਼ ਘਟਿਆ ਹੈ ਤੇ ਉਸ ਰਸ਼ ਨੇ ਘਰਾਂ ਵੱਲ ਮੂੰਹ ਕਰ ਲਿਆ ਹੈ।ਹੁਣ ਪਤੀ ਪਤਨੀ ਤੇ ਪੂਰਾ ਪਰਿਵਾਰ ਘਰਾਂ ਵਿੱਚ ਜਿ਼ਆਦਾ ਸਮਾਂ ਬਤੀਤ ਕਰਨ ਲੱਗ ਪਿਆ ਹੈ।ਸ਼ੁਰੂ ਸ਼ੁਰੂ ‘ਚ ਤਾਂ ਜਿਹੜੇ ਬੰਦੇ ਤੇ ਜਨਾਨੀਆਂ ਆਪਣੇ ਪਰਿਵਾਰਾਂ ਨੂੰ ਸਮਾਂ ਨਹੀਂ ਦੇ ਪਾ ਰਹੇ ਸੀ, ਉਨ੍ਹਾਂ ਨੇ ਕੋਰੋੋਨਾ ਦੀਆਂ ਛੁੱਟੀਆਂ ਹੋਣ ਤੇ ਰੱਬ ਦਾ ਧੰਨਵਾਦ ਕੀਤਾ ਹੈ ਪਰ ਜਿਓਂ ਜਿਓਂ ਸਮਾਂ ਬੀਤਦਾ ਚਲਿਆ ਜਾ ਰਿਹਾ ਹੈ ਇਹ ਛੁੱਟੀਆਂ ਲੋਕਾਂ ਲਈ ਸਿ਼ਆਪਿਆਂ ਦੀ ਨੈਣ ਬਣਦੀਆਂ ਜਾ ਰਹੀਆਂ ਹਨ।ਅਜਿਹਾ ਇਸ ਲਈ ਕਿਹਾ ਜਾ ਰਿਹੈ ਕਿਉਂਕਿ ਪਰਿਵਾਰਾਂ ਵਿੱਚ ਇੱਕਠੇ ਸਮਾਂ ਬਤੀਤ ਕਰਨ ਵਾਲੇ ਪਤੀ ਪਤਨੀਆਂ ਦੇ ਆਪਸ ਵਿੱਚ ਝਗੜੇ ਵੱਧਣ ਲੱਗ ਪਏ ਨੇ ਤੇ ਇਹ ਝਗੜੇ ਪਹਿਲਾਂ ਇੱਕ ਦੂਜੇ ਨਾਲ ਮੂੰਹ ਮੋਟਾ ਕਰਨ ਤੋਂ ਬਾਅਦ ਹੁਣ ਹੋਲੀ ਹੋਲੀ ਤਲਾਕ ਤੱਕ ਪਹੁੰਚਣੇ ਸ਼ੁਰੂ ਹੋ ਗਏ ਨੇ।ਏਸ ਸੰਬੰਧ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪਤੀ ਪਤਨੀ ਦੇ ਝਗੜਿਆਂ ਦੇ ਮਾਮਲੇ ਉਨ੍ਹਾਂ ਕੋਲ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਉਹ ਇਹ ਭਲੀਭਾਂਤ ਜਾਣਦੇ ਹਨ ਕਿ ਇਹ ਝਗੜੇ ਏਸ ਲਈ ਹੋ ਰਹੇ ਨੇ ਕਿਉਂਕਿ ਪਤੀ ਅਤੇ ਪਤਨੀਆਂ ਇੰਨੀ ਦਿਨੀ ਜਿ਼ਆਦਾ ਸਮਾਂ ਇੱਕਠੇ ਬਿਤਾਉਣ ਲੱਗ ਪਏ ਨੇ।ਪੁਲਿਸ ਅਧਿਕਾਰੀ ਅਨੁਸਾਰ ਉਹ ਇਹ ਜਾਣਦੇ ਹਨ ਕਿ ਇਹ ਝਗੜੇ ਸਿਰਫ ਉਦੋਂ ਤੱਕ ਹੀ ਹੋਣਗੇ, ਜਦੋਂ ਤੱਕ ਪਤੀ ਜਾਂ ਪਤਨੀਆਂ ਛੁੱਟੀਆਂ ਤੇ ਚਲ ਰਹੇ ਹਨ ਤੇ ਜਿਓਂ ਹੀ ਉਹ ਇਹ ਛੁੱਟੀਆਂ ਦਾ ਸਮਾਂ ਖਤਮ ਕਰਕੇ ਆਪੋ ਆਪਣੇ ਕੰਮਾਂ ਤੇ ਚਲੇ ਜਾਣਗੇ।ਉਨ੍ਹਾ ਦੀ ਜਿ਼ੰਦਗੀ ਪਹਿਲਾਂ ਵਰਗੀ ਪਟੜੀ ਤੇ ਆ ਜਾਵੇਗੀ।

ਇਹ ਵੀ ਨੇ ਝਗੜਿਆਂ ਦੇ ਮੁੱਖ ਕਾਰਨ

ਪੁਲਿਸ ਅਧਿਕਾਰੀ ਅਨੁਸਾਰ ਜਿ਼ਆਦਾ ਸਮਾਂ ਆਪਸ ‘ਚ ਬਿਤਾਉਣ ਵਾਲੇ ਪਤੀ ਪਤਨੀ ਇੱਕ ਦੂਜੇ ਦੀ ਛੋਟੀ ਤੋਂ ਛੋਟੀ ਗੱਲ ਵੀ ਨੋਟ ਕਰਦੇ ਹਨ ਤੇ ਝਗੜੇ ਦਾ ਇੱਕ ਹੋਰ ਕਾਰਨ ਜਿਹੜਾ ਉੱਭਰ ਕੇ ਸਾਹਮਣੇ ਆਇਆ ਉਹ ਹੈ ਇੰਟਰਨੈਟ ਦਾ ਵੱਧ ਇਸਤੇਮਾਲ ਕਰਨਾ।ਪਤੀ ਪਤਨੀ ਇੱਕ ਦੂਜੇ ਨੂੰ ਹਰ ਵੇਲੇ ਫੋਨ ਉੱਤੇ ਮੈਸੇਜ ਕਰਦੇ ਜਾਂ ਗੱਲਾਂ ਕਰਦੇ ਦੇਖ ਕੇ ਸ਼ੱਕ ਕਰਨ ਲੱਗ ਪਏ ਹਨ ਤੇ ਇਹ ਸ਼ੱਕ ਕਿਤੇ ਕਿਤੇ ਸਹੀ ਵੀ ਨਿਕਲ ਆਉਂਦਾ, ਜਿਸ ਕਾਰਨ ਦੋਹਾਂ ਦੀਆਂ ਆਪਸ ਵਿੱਚ ਦੂਰੀਆਂ ਪੈਦਾ ਹੋ ਰਹੀਆ ਹਨ ਤੇ ਝਗੜੇ ਮਾਰ ਕੁਟਾਈਆਂ ਤੋਂ ਹੁੰਦੇ ਹੋਏ ਥਾਣਿਆਂ ਵਿੱਚ ਜਾ ਪਹੁੰਚਦੇ ਹਨ ਪਰ ਏਸ ਨਾਲ ਕਿਤੇ ਨਾ ਕਿਤੇ ਮੋਬਾਈਲ ਕੰਪਨੀਆਂ ਨੂੰ ਫਾਇਦਾ ਜ਼ਰੂਰ ਹੋ ਰਿਹੈ ਕਿਉਂਕਿ ਵਿਹਲੇ ਲੋਕ ਜਿ਼ਆਦਾ ਸਮਾਂ ਇੰਟਰਨੈਟ ਤੇ ਬਿਤਾ ਰਹੇ ਹਨ ਤੇ ਡਾਟਾ ਜਿ਼ਆਦਾ ਇਸਤੇਮਾਲ ਹੋਣ ਕਾਰਨ ਕੰਪਨੀਆਂ ਦਾ ਵੱਧ ਤੋਂ ਵੱਧ ਡਾਟਾ ਵਿਕ ਰਿਹਾ ਹੈ।ਏਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਘਰਾਂ ਅੰਦਰ ਇੰਟਰਨੈਟ ਕਨੈਕਸ਼ਨ ਬੰਦ ਪਏ ਸਨ ਜਾਂ ਲਵਾਏ ਹੀ ਨੀਂ ਹੋਏ ਉਨ੍ਹਾਂ ਨੇ ਵੀ ਇੰਟਰਨੈਟ ਕਨੈਕੁਸ਼ਨ ਲਵਾਉਣ ਸ਼ੁਰੁ ਕਰ ਦਿੱਤੇ ਹਨ।

ਬੱਚਿਆਂ ਨੂੰ ਪੈ ਰਹੀ ਐ ਕੁੱਟ

ਜਿਵੇਂ ਕਿ ਸਾਰਿਆਂ ਨੂੰ ਪਤੈ ਫਰਵਰੀ ਮਾਰਚ ਦੇ ਮਹੀਨੇ ਦੌਰਾਨ ਬੱਚਿਆਂ ਦੇ ਪੇਪਰ ਹੁੰਦੇ ਨੇ ਪਰ ਖੁੱਲਾ ਇੰਟਰਨੈਟ ਮਿਲਣ ਕਾਰਨ ਬੱਚੇ ਸਾਰਾ ਦਿਨ ਗੇਮਾਂ ਖੇਡਣ ਅਤੇ ਇੰਟਰਨੈਟ ਤੇ ਕਾਰਟੂਨ ਵੇਖਣ ‘ਚ ਮਸਤ ਰਹਿੰਦੇ ਹਨ ਤੇ ਉਨ੍ਹਾਂ ਦੀ ਪੜਾਈ ਦਾ ਹਰਜਾ ਹੋ ਰਿਹਾ ਹੈ ਤੇ ਥੌੜੀ ਬਹੁਤੀ ਡਾਂਟ ਡਪਟ ਤੋਂ ਬਾਅਦ ਮਾਪਿਆਂ ਨੇ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ ਐ।

Related posts

ਘਰ ਚ ਜਨਾਨੀਆਂ ਨਾ ਹੋਣ ਦਾ ਬੰਦਿਆਂ ਨੇ ਚੁੱਕਿਆ ਫਾਇਦਾ

htvteam

ਆਹ 5 ਚੀਜ਼ਾਂ ਖਾਓ ਥਾਈਰਾਈਡ ਨੂੰ ਜੜ੍ਹੋਂ ਮੁਕਾਓ

htvteam

ਗਰਮੀਆਂ ਤੋਂ ਪਹਿਲਾਂ-ਪਹਿਲਾਂ ਘਰਵਾਲੀ ਨੂੰ ਬਣਾਓ ਆਪਣਾ ਫੈਨ

htvteam

Leave a Comment