ਨਵਾਂਸ਼ਹਿਰ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੁਲਟ ਮੋਟਰਸਾਈਕਲ ਨੂੰ ਸਾਇਕਲ ਬਣਾ ਕੇ ਸ਼ਹਿਰ ਵਿੱਚ ਘੁੰਮਦੇ ਇੱਕ ਵਿਆਕਤੀ ਨੂੰ ਜਦੋਂ ਟਰੈਫਿਕ ਪੁਲਿਸ ਵਲੋਂ ਰੋਕਿਆ ਗਿਆ ਅਤੇ ਪੁਲਿਸ ਨੇ ਜਦੋਂ ਇਸ ਬੁਲਟ ਤੋਂ ਸਾਇਕਲ ਬਣਾਉਣ ਵਾਲੇ ਮਕੈਨਿਕ ਤੋਂ ਇਸ ਬਾਰੇ ਪੁਛਿਆ ਤਾਂ ਇਹ ਵੀਡੀਓ ਨਵਾਂਸ਼ਹਿਰ ਵਿੱਚ ਬੜੀ ਵਾਇਰਲ ਹੋਈ ।ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਨਵਾਂਸ਼ਹਿਰ ਦੇ ਇੱਕ ਆਟੋ ਸਰਵਿਸ ਦਾ ਕੰਮ ਕਰਨ ਵਾਲੇ ਮਕੈਨਿਕ ਨੇ ਰਾਇਲ ਇੰਨਫੀਲਡ ਮੋਟਰਸਾਈਕਲ ਨੂੰ ਨਵੀਂ ਤਕਨੀਕ ਨਾਲ ਇਸਨੂੰ ਸਾਇਕਲ ਵਾਲੇ ਪਾਰਟਸ ਲਗਾ ਕੇ ਇਸਦਾ ਇੱਕ ਸਾਇਕਲ ਬਣਾ ਲਿਆ। ਜਿਸਨੂੰ ਚਲਾਉਣ ਲਈ ਨਾ ਤਾਂ ਪੈਟਰੋਲ, ਨਾ ਹੀ ਡਰਾਇਵਿੰਗ ਲਾਇਸੈਂਸ, ਆਰ,ਸੀ,ਇੰਸ਼ੋਰੈਂਸ, ਪਲਿਊਸ਼ਨ ਸਰਟੀਫਿਕੇਟ ਅਤੇ ਨਾ ਹੀ ਹੈਲਮਟ ਦੀ ਜਰੂਰਤ ਹੈ ।ਮਕੈਨਿਕ ਹੁਸਨ ਲਾਲ ਬੰਗਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਿਛਲੇ ਤੀਹ ਤੋਂ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰ ਰਿਹਾ ਹੈ ਉਸਦੀ ਦੁਕਾਨ ਉੱਤੇ ਇੱਕ ਬੁਲਟ ਮੋਟਰਸਾਈਕਲ ਜਿਸਦਾ ਇੰਜਨ ਨਹੀਂ ਸੀ ਜਿਸਦੀ ਉਹ ਇੱਕ ਡੰਮੀ ਬਣਾ ਕੇ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਕਰਨ ਦੀ ਸੋਚ ਰਿਹਾ ਸੀ ਤਾਂ ਉਸਦੇ ਇੱਕ ਦੋਸਤ ਨੇ ਕਿਹਾ ਕਿ ਕਿਉਂ ਨਾ ਇਸਦਾ ਸਾਇਕਲ ਬਣਾ ਦਿੱਤਾ ਜਾਵੇ।ਆਪਣੇ ਦੋਸਤ ਦੀ ਸਲਾਹ ਮੰਨ ਉਸ ਨੇ ਇੰਜਨ ਵਾਲੀ ਥਾਂ ਉੱਤੇ ਸਾਇਕਲ ਦਾ ਰਿੰਮ ਲਗਾ ਕੇ ਉਸਨੂੰ ਚਲਾਉਣ ਲਈ ਪੈਡਲ ਲਗਾ ਦਿੱਤੇ। ਮੋਟਰਸਾਈਕਲ ਵਿੱਚ ਬੈਟਰੀ ਰੱਖ ਇਸਦੀਆਂ ਹੈਡਲਾਇਟ,ਬੈਕ ਲਾਇਟ ਅਤੇ ਇੰਡੀਕੇਟਰ ਚਲਾ ਦਿੱਤੇ ਜਿਸ ਨਾਲ ਸੜਕ ਉੱਤੇ ਚਲਦਿਆਂ ਕੋਈ ਮੁਸ਼ਕਿਲ ਨਾਲ ਆਵੇ।ਮਕੈਨਿਕ ਨੇ ਦੱਸਿਆ ਕਿ ਇਸਨੂੰ ਚਲਾਉਣ ਲਈ ਨਾ ਕਿਸੇ ਡਰਾਇਵਿੰਗ ਲਾਈਸੈਂਸ, ਆਰ,ਸੀ,ਇੰਸ਼ੋਰੈਂਸ, ਪਲਿਊਸ਼ਨ ਸਰਟੀਫਿਕੇਟ, ਹੈਲਮੇਟ ਦੀ ਵੀ ਜਰੂਰਤ ਨਹੀਂ ਕਿਉਂਕਿ ਇਹ ਹੁਣ ਮੋਟਰਸਾਈਕਲ ਨਹੀਂ ਸਗੋਂ ਇੱਕ ਸਾਈਕਲ ਹੈ ।
