ਮਾਮਲਾ ਅੰਮ੍ਰਿਤਸਰ ਦੇ ਇਲਾਕੇ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨਬਰ 6 ਦਾ ਹੈ ਜਿੱਥੇ ਇੱਕ ਐਕਟੀਵਾ ਨੂੰ ਲੈ ਕੇ 2 ਧਿਰਾਂ ਵਿਚਕਾਰ ਲੜਾਈ ਹੋਈ ਤੇ ਪੱਥਰਬਾਜੀ ਵਿ ਚਲੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਇਕ ਨੌਜਵਾਨ ਕੰਵਲਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਇਸ ਮੌਕੇ ਪੀੜਤ ਨੋਜਵਾਨ ਕੰਵਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੀ ਐਕਟਿਵਾ ਤੇ ਜਾ ਰਿਹਾ ਸੀ ਤੇ ਉਸਦੀ ਕਿਸੇ ਅਣਪਛਾਤੇ ਨੌਜਵਾਨ ਨਾਲ ਟੱਕਰ ਹੋ ਗਈ ਉਸ ਨੇ ਦੱਸਿਆ ਕਿ ਉਸ ਸਮੇਂ 3 ਨੌਜਵਾਨ ਉਥੇ ਮੌਕੇ ਤੇ ਆ ਗਏ ਜਿਨ੍ਹਾਂ ਵਿਚੋਂ ਇਕ ਦਾ ਨਾਮ ਮਨੀ ਤੇ ਕ੍ਰਿਸ਼ਨਾ ਅਤੇ ਪ੍ਰਿੰਸ ਸੀ ਜਿਹੜੇ ਉਸ ਨਾਲ ਝਗੜਾ ਕਰਨ ਲੱਗ ਪਏ
